ਫੇਜ਼ 3 ਬੀ 2 ਦੀ ਮਾਰਕੀਟ ਵਿੱਚੋਂ ਮੁੜ ਚੁਕਵਾਈਆਂ ਨਾਜਾਇਜ਼ ਫੜੀਆਂ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਨਿਗਮ ਦੇ ਸਟਾਫ ਨੂੰ ਬੁਲਾ ਕੇ ਚੁਕਵਾਈਆਂ ਫੜੀਆਂ, ਨਿਗਮ ਦੇ ਅਮਲੇ ਵਲੋਂ ਫੜੀਆਂ ਵਾਲਿਆਂ ਦਾ ਸਾਮਾਨ ਜਬਤ


ਐਸ ਏ ਐਸ ਨਗਰ, 5 ਨਵੰਬਰ (ਸ.ਬ.) ਅਕਸਰ ਵਿਵਾਦ ਦਾ ਕੇਂਦਰ ਰਹਿਣ ਵਾਲੀ ਮੁਹਾਲੀ ਦੇ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਫੜੀਆਂ ਦੀ ਸਮੱਸਿਆ ਹਲ ਹੁੰਦੀ ਨਹੀਂ ਦਿਖ ਰਹੀ ਹੈ| ਮਾਰਕੀਟ ਦੀ ਟ੍ਰੇਡਰਜ ਵੈਲਫੇਅਰ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਦੋ ਦਿਨ ਪਹਿਲਾਂ ਮਾਰਕੀਟ ਦੇ ਵਰਾਂਡਿਆਂ ਦੇ ਸਾਮ੍ਹਣੇ ਵਾਲੀ ਥਾਂ ਵਿੱਚ ਲੱਗਦੀਆਂ ਫੜੀਆਂ ਚੁਕਵਾ ਦਿੱਤੀਆਂ ਗਈਆਂ ਸਨ ਪਰੰਤੂ ਇਹਨਾਂ ਫੜੀਆਂ ਵਾਲਿਆਂ ਵਲੋਂ ਮਾਰਕੀਟ ਵਿੱਚ ਖਾਲੀ ਪਏ ਡਾਕਖਾਨੇ ਦੇ ਪਲਾਟ ਦੈ ਸਾਮ੍ਹਣੇ ਲੋਕਾਂ ਦੇ ਤੁਰਨ ਫਿਰਨ ਲਈ ਬਣੀ ਥਾਂ ਵਿੱਚ ਆਪਣੀਆਂ ਫੜੀਆਂ ਮੁੜ ਲਗਾ ਲਈਆਂ ਗਈਆਂ ਅਤੇ ਖੁੱਲੇ ਆਮ ਚਿਵਾਵਨੀ ਵੀ ਦੇ ਦਿੱਤੀ ਕਿ ਉਹਨਾਂ ਨੂੰ ਇੱਥੋਂ ਕੋਈ ਨਹੀਂ ਹਟਾ ਨਹੀਂ ਸਕਦਾ|
ਇੱਥੇ ਜਿਕਰਯੋਗ ਹੈ ਕਿ ਬੀਤੀ ਰਾਤ ਚੰਡੀਗੜ੍ਹ ਤੋਂ ਆ ਕੇ ਮਾਰਕੀਟ ਵਿੱਚ ਫੜੀਆਂ ਲਗਾਉਣ ਵਾਲੇ ਦੋ ਗਰੱਪਾ ਵਿੱਚ ਲੜਾਈ ਵੀ ਹੋਈ ਸੀ ਅਤੇ ਦੋਵਾਂ ਧਿਰਾਂ ਵਲੋਂ ਮਾਰਕੀਟ ਵਿੱਚ ਹੁੱਲੜਬਾਜੀ ਵੀ ਕੀਤੀ ਗਈ ਸੀ ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਉਹਨਾਂ ਨੂੰ ਫੜ ਕੇ ਲੈ ਗਈ ਸੀ ਪਰੰਤੂ ਪੁਲੀਸ ਵਲੋਂ ਛੱਡੇ ਜਾਣ ਤੋਂ ਬਾਅਦ ਇਹਨਾਂ ਵਲੋਂ ਇਹ ਫੜੀਆਂ ਮੁੜ ਲਗਾ ਲਈਆਂ ਗਈਆਂ| ਇਸ ਦੌਰਾਨ ਮਾਰਕੀਟ ਵਿੱਚ ਸਥਿਤ ਪਾਲ ਢਾਬੇ ਦੇ ਮਾਲਕ ਕਰਨ ਸਿੰਘ ਨੇ ਮੰਗ ਕੀਤੀ ਕਿ ਇਹ ਫੜੀਆਂ ਤੁਰੰਤ ਚੁਕਵਾਈਆਂ ਜਾਣ| ਉਹਨਾਂ ਕਿਹਾ ਕਿ ਇਹ ਫੜੀਆਂ ਵਾਲੇ ਪਹਿਲਾਂ ਉਹਨਾਂ ਤੇ ਪੈਸੇ ਲੈ ਕੇ ਫੜੀਆਂ ਲਗਵਾਉਣ ਦਾ ਝੂਠਾ ਇਲਜਾਮ ਲਗਾਉਂਦੇ ਰਹੇ ਹਨ ਅਤੇ ਹੁਣ ਗੁੰਡਾਗਰਦੀ ਤੇ ਉਤਾਰੂ ਹਨ|
ਇਸ ਸੰਬੰਧੀ ਟ੍ਰੇਡਰਜ ਮਾਰਕੀਟ ਵੈਲਫੇਅਰ ਐਸੋਸੀJਸ਼ਨ ਵਲੋਂ ਹੰਗਾਮੀ ਮੀਟਿੰਗ ਕਰਕੇ ਮਾਰਕੀਟ ਵਿੱਚ ਗੁਂੰਡਾਗਰਦੀ ਕਰਕੇ ਜਬਰੀ ਫੜੀਆਂ ਲਗਾਉਣ ਵਾਲੇ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਦਾ ਫੈਸਲਾ ਕੀਤਾ ਗਿਆ ਅਤੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਮਾਰਕੀਟ ਦਾ ਕੋਈ ਵੀ ਦੁਕਾਨਦਾਰ ਆਪਣੇ ਸ਼ੋਰੂਮ ਦੇ ਅੱਗੇ ਕਿਸੇ ਨੂੰ ਵੀ ਫੜੀ ਨਹੀਂ ਲਗਾਊਣ ਦੇਵੇਗਾ, ਜਿਸਤੋਂ ਬਾਅਦ ਐਸੋਸੀਏਸ਼ਨ ਵਲੋਂ ਮਹਾਲੀ ਦੇ ਡੀ ਐਸ ਪੀ ਸ੍ਰ. ਗੁਰਸ਼ੇਰ ਸਿੰਘ ਦੀ ਜਾਣਕਾਰੀ ਵਿੱਚ ਮਾਮਲਾ ਲਿਆਂਦਾ ਗਿਆ ਅਤੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਜਿਸਤੋਂ ਬਾਅਦ ਸ਼ਾਮ ਵੇਲੇ ਨਗਰ ਨਿਗਮ ਦੇ ਨਾਜਾਇਜ ਕਬਜੇ ਹਟਾਊਣ ਵਾਲੇ ਸਟਾਫ ਵਲੋਂ ਇਹ ਫੜੀਆਂ ਚੁਕਵਾ ਦਿੱਤੀਆਂ ਗਈਆਂ ਅਤੇ ਉਹਨਾਂ ਦਾ ਸਾਮਾਨ ਵੀ ਜਬਤ ਕਰ ਲਿਆ ਗਿਆ| 
ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਾਰਕੀਟ  ਐਸੋਸੀਏਸ਼ਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਮਾਰਕੀਟ ਦਾ ਕੋਈ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਬਰਾਂਡਿਆਂ ਵਿੱਚ ਸਮਾਨ ਨਹੀਂ ਰਖੇਗਾ ਅਤੇ ਇਥੇ ਫੜੀਆਂ ਨਹੀਂ ਲੱਗਣ ਦਿਤੀਆਂ ਜਾਣਗੀਆਂ ਅਤੇ ਬਰਾਂਡਿਆਂ ਨੂੰ ਖਾਲੀ ਰਖਿਆ ਜਾਵੇਗਾ| ਜੇ ਕੋਈ ਦੁਕਾਨਦਾਰ ਬਰਾਂਡਿਆਂ ਵਿੱਚ ਆਪਣਾ ਸਮਾਨ ਰਖੇਗਾ ਜਾਂ ਫੜੀ ਲਗਵਾਵੇਗਾ ਤਾਂ ਉਸ ਖਿਲਾਫ ਐਸੋਸੀਏਸ਼ਨ ਵਲੋਂ ਕਾਰਵਾਈ ਕੀਤੀ ਜਾਵੇਗੀ| 
ਇਸ ਮੌਕੇ ਪਾਲ ਢਾਬੇ ਦੇ ਮਾਲਕ ਕਰਨਦੀਪ ਸਿੰਘ  ਨੇ ਕਿਹਾ ਕਿ               ਰੇਹੜੀਆਂ ਫੜੀਆਂ ਵਾਲੇ ਉਹਨਾਂ ਉਪਰ ਪੈਸੇ ਲੈਣ ਦਾ ਝੂਠਾ ਇਲਜਾਮ ਲਗਾਉਂਦੇ ਹਨ  ਅਤੇ ਉਹਨਾਂ ਨੂੰ ਬਦਨਾਮ ਕਰ ਰਹੇ ਹਨ| ਇਹਨਾਂ               ਰੇਹੜੀਆਂ ਫੜੀਆਂ ਵਾਲਿਆਂ ਵਲੋਂ ਉਹਨਾਂ ਨੂੰ ਗਾਲਾਂ ਵੀ ਕਢੀਆਂ ਗਈਆਂ ਅਤੇ ਗੁੰਡਾਗਰਦੀ ਕੀਤੀ ਜਾਂਦੀ ਹੈ| ਉਹਨਾਂ ਮੰਗ ਕੀਤੀ ਕਿ ਇਹਨਾਂ ਰੇਹੜੀਆਂ ਫੜੀਆਂ ਨੂੰ ਤੁਰੰਤ ਹਟਵਾਇਆ ਜਾਵੇ|

Leave a Reply

Your email address will not be published. Required fields are marked *