ਫੇਜ਼ 4 ਅਤੇ 5 ਨੂੰ ਵੰਡਦੀ ਸੜਕ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਕਾਜਵੇਅ ਨੂੰ ਖਤਮ ਕਰਨ ਦੀ ਮੰਗ

ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾ ਅਤੇ ਫੇਜ਼ 5ਦੇ ਵਸਨੀਕਾਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 4 ਅਤੇ 5 ਨੂੰ ਵੰਡਦੀ ਸੜਕ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਕਾਜਵੇਅ ਨੂੰ ਖਤਮ ਕਰਕੇ ਸੜਕ ਦਾ ਲੈਵਲ ਬਰਾਬਰ ਕੀਤਾ ਜਾਵੇ ਤਾਂ ਜੋ  ਫੇਜ਼ 4 ਦੇ ਖੇਤਰ ਤੋਂ ਫੇਜ਼ 5 ਵਿੱਚ ਆਉਣ ਵਾਲੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋਵੇ| 
ਆਪਣੀ ਲਿਖੀ ਚਿੱਠੀ ਵਿੱਚ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਅਤੇ ਸਥਾਨਕ ਨਿਵਾਸੀ ਤਰੁਣ ਅਰੋੜਾ, ਲਵ ਕੁਮਾਰ, ਸੁਰਿੰਦਰ ਸਿੰਘ, ਵਿਕਾਸ ਉਪੱਲ ਅਤੇ ਹੋਰਨਾਂ ਨੇ ਕਿਹਾ ਹੈ ਕਿ ਫੇਜ਼ 5 ਵਿੱਚ ਪਿਛਲੇ 13-14 ਸਾਲਾਂ ਤੋਂ ਬਰਸਾਤ ਦੇ ਮੌਸਮ ਦੌਰਾਨ ਪਾਣੀ ਨਿਕਾਸੀ ਦੀ ਸੱਮਸਿਆ ਆਉਂਦੀ ਹੈ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ| ਵਸਨੀਕਾਂ ਨੇ ਕਿਹਾ ਕਿ ਇਸ ਸੰਬਧੀ ਉਨ੍ਹਾਂ ਵਲੋਂ ਕਈ ਵਾਰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰਤੂੰ ਇਸਦੇ ਬਾਵਜੂਦ ਵੀ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ| 
ਉਹਨਾਂ ਮੰਗ ਕੀਤੀ ਹੈ ਕਿ ਫੇਜ਼ 4 ਅਤੇ 5 ਵਿਚਾਲੇ ਬਣੇ ਇਸ ਕਾਜ                   ਵੇਅ ਨੂੰ ਖਤਮ ਕੀਤਾ ਜਾਵੇ ਤਾਂ ਜੋ             ਫੇਜ਼ 4 ਵਲੋਂ ਆਉਂਦੇ ਬਰਸਾਤੀ ਪਾਣੀ ਦੀ ਸੱਮਸਿਆ ਦਾ ਹੱਲ ਹੋ ਸਕੇ| ਵਸਨੀਕਾਂ ਨੇ ਕਿਹਾ ਕਿ ਜੇਕਰ ਨਿਗਮ ਇਜਾਜਤ ਦੇਵੇ ਤਾਂ ਉਹ ਪੱਲਿਓਂ ਖਰਚਾ ਕਰਕੇ ਇਸ ਕਾਜਵੇਅ ਨੂੰ ਬੰਦ ਕਰਨ ਲਈ ਵੀ ਤਿਆਰ ਹਨ ਤਾਂ ਜੋ ਵਸਨੀਕਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ| 

Leave a Reply

Your email address will not be published. Required fields are marked *