ਫੇਜ਼ 4 ਵਿੱਚ ਮਕਾਨ ਮਾਲਕ ਨੇ ਫੁਟਪਾਥ ਦੀ ਥਾਂ ਤੇ ਕੀਤਾ ਨਾਜਾਇਜ਼ ਕਬਜਾ ਵਸਨੀਕਾਂ ਦੀ ਸ਼ਿਕਾਇਤ ਤੇ ਮੌਕੇ ਤੇ ਪਹੁੰਚੀ ਨਿਗਮ ਦੀ ਟੀਮ ਨੇ ਕੰਮ ਰੁਕਵਾਇਆ


ਐਸ ਏ ਐਸ ਨਗਰ, 7 ਨਵੰਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 4 ਵਿੱਚ ਇਕ ਮਕਾਨ ਮਾਲਕ ਵਲੋਂ                   ਪੇਵਰ ਬਲਾਕ ਪੁੱਟ ਕੇ ਅਤੇ ਉੱਥੇ ਬਾਕਾਇਦਾ ਦੀਵਾਰ ਦੀ ਉਸਾਰੀ ਕਰਕੇ ਨਾਜਾਇਜ ਕਬਜਾ ਕਰਨ ਦੀ ਕਾਰਵਾਈ  ਨੂੰ ਮੌਕੇ ਤੇ ਪਹੁੰਚੀ ਨਗਰ ਨਿਗਮ ਮੁਹਾਲੀ ਦੀ ਟੀਮ ਵਲੋਂ ਰੋਕ ਦਿਤਾ ਗਿਆ| ਮੌਕੇ ਤੇ ਪਹੁੰਚੇ ਨਗਰ ਨਿਗਮ ਮੁਹਾਲੀ ਦੇ ਐਸ ਡੀ ਓ ਸ੍ਰ. ਸੁਖਵਿੰਦਰ ਸਿੰਘ ਅਤੇ ਜੇ ਈ ਵਰਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਫੇਜ਼ 4  ਵਿੱਚ ਇਕ ਮਕਾਨ ਮਾਲਕ ਵਲੋਂ ਆਪਣੇ ਮਕਾਨ ਦੇ ਨਾਲ ਲੱਗਦੇ ਹਿਸੇ ਵਿੱਚ ਲਗੇ ਪੇਵਰ ਬਲਾਕ ਨੂੰ ਪੁੱਟ ਕੇ ਉਥੇ ਦੀਵਾਰ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਖਾਲੀ ਥਾਂ ਉਪਰ ਕਬਜਾ ਕਰ  ਲਿਆ ਗਿਆ ਹੈ, ਜਿਸ ਤੇ ਕਾਰਵਾਈ ਕਰਦਿਆਂ ਅੱਜ ਉਹਨਾਂ ਵਲੋਂ ਇਸ ਥਾਂ ਆ ਕੇ ਮਕਾਨ ਮਾਲਕ ਵਲੋਂ ਕੀਤਾ ਗਿਆ ਕਬਜਾ ਹਟਾ ਦਿਤਾ ਗਿਆ ਹੈ|
ਮੌਕੇ ਤੇ ਮੌਜੂਦ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਕਿਹਾ ਕਿ             ਫੇਜ਼ 4 ਵਿੱਚ ਮਕਾਨ ਨੰਬਰ 875 ਦੇ ਮਾਲਕ ਵਲੋਂ ਆਪਣੇ ਮਕਾਨ ਦੀ ਉਸਾਰੀ ਕਰਕੇ ਆਪਣੇ ਮਕਾਨ ਦੇ ਨਾਲ ਖਾਲੀ ਥਾਂ ਉਪਰ ਨਾਜਾਇਜ ਕਬਜਾ ਕਰ ਲਿਆ ਅਤੇ ਉਥੇ ਲੱਗੇ             ਪੇਵਰ ਬਲਾਕ ਪੁੱਟ ਕੇ ਉਥੇ ਦੀਵਾਰ ਬਣਾਉਣੀ ਸ਼ੁਰੂ ਕਰ ਦਿਤੀ ਸੀ| ਉਹਨਾਂ ਕਿਹਾ ਕਿ ਇਹ ਥਾਂ ਸਰਕਾਰੀ ਹੈ ਜਿਹੜੀ ਫੁੱਟਪਾਥ ਅਤੇ ਪਾਰਕਿੰਗ ਵਜੋਂ ਵਰਤੀ ਜਾਂਦੀ ਹੈ| ਉਹਨਾਂ ਕਿਹਾ ਕਿ ਇਸ ਇਲਾਕੇ ਵਿਚ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਸੀ ਜਿਸ ਕਰਕੇ ਕਾਫੀ ਸਮਾਂ ਪਹਿਲਾਂ ਨਗਰ ਨਿਗਮ ਵਲੋਂ ਇਸ ਖਾਲੀ ਥਾਂ ਪੇਵਰ ਬਲਾਕ ਲਗਾ ਕੇ ਇਥੇ ਫੁੱਟਪਾਥ ਬਣਾ ਦਿੱਤਾ ਗਿਆ ਸੀ ਪਰ ਬੀਤੇ ਦਿਨ ਮਕਾਨ ਨੰਬਰ 875 ਦੇ ਮਾਲਕ ਵਲੋਂ ਇਸ ਥਾਂ ਊਪਰ ਲੱਗੇ             ਪੇਵਰ ਪੁੱਟ ਕੇ ਖੁਰਦ ਬੁਰਦ ਕਰ ਦਿਤੇ ਗਏ ਅਤੇ ਇਸ ਥਾਂ ਉਪਰ ਮਕਾਨ ਦਾ ਮਲਬਾ ਸੁੱਟ ਦਿਤਾ ਗਿਆ| 
ਉਹਨਾਂ ਦਸਿਆ ਕਿ ਉਹਨਾਂ ਵਲੋਂ ਜਦੋਂ ਇਸ ਮਕਾਨ ਮਾਲਕ ਨੂੰ ਖਾਲੀ ਥਾਂ ਉਪਰ ਨਾਜਾਇਜ ਕਬਜਾ ਕਰਨ ਤੋਂ ਰੋਕਿਆ ਗਿਆ ਤਾਂ ਮਕਾਨ ਮਾਲਕ ਵਲੋਂ ਉਹਨਾਂ ਦੀ ਗੱਲ ਉਪਰ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਉਹਨਾਂ ਵਲੋਂ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 4 ਪ੍ਰਧਾਨ ਹਰਭਜਨ ਸਿੰਘ ਵਲੋਂ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ, ਜਿਸਤੇ ਕਾਰਵਾਈ ਕਰਦਿਆਂ ਅੱਜ ਨਗਰ ਨਿਗਮ ਦੀ ਟੀਮ ਵਲੋਂ ਉਪਰੋਕਤ ਨਾਜਾਇਜ ਕਬਜਾ ਹਟਾ ਦਿਤਾ ਗਿਆ ਹੈ| 
ਇਸ ਮੌਕੇ ਰੈਜੀਡੈਂਟਸ                     ਵੈਲਫੇਅਰ ਐਸੋ. ਫੇਜ਼ 4 ਦੇ                       ਚੇਅਰਮੈਨ ਸੁਰਿੰਦਰ ਸਿੰਘ ਸੋਢੀ, ਸੀਨੀ. ਮੀਤ ਪ੍ਰਧਾਨ ਦਿਆਲ ਸਿੰਘ, ਜਤਿੰਦਰ ਸਿੰਘ ਸਾਹਨੀ, ਕੰਵਲਜੀਤ ਸਿੰਘ ਸਾਹਨੀ, ਮਨਮੋਹਨ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਵਨੀਤ ਮੈਣੀ, ਸੁਰਿੰਦਰ ਸਿੰਘ ਚਾਵਲਾ ਵੀ ਮੌਜੂਦ ਸਨ| ਇਸ  ਸੰਬੰਧੀ ਮਕਾਨ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਕੁੱਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ| 

Leave a Reply

Your email address will not be published. Required fields are marked *