ਫੇਜ਼ 5 ਵਿਖੇ ਦਰਖੱਤਾਂ ਦੀ ਛੰਗਾਈ ਕਰਵਾਈ


ਐਸ ਏ  ਐਸ ਨਗਰ, 5 ਨਵੰਬਰ (ਜਸਵਿੰਦਰ ਸਿੰਘ) ਕਾਂਗਰਸ ਦੀ ਜਿਲਾ ਮੀਤ ਪ੍ਰਧਾਨ  ਅਤੇ ਵਾਰਡ ਨੰਬਰ 7 ਤੋਂ ਨਗਰ ਨਿਗਮ ਮੁਹਾਲੀ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਸ੍ਰੀਮਤੀ ਬਲਜੀਤ ਕੌਰ ਵਲੋਂ ਅੱਜ ਫੇਜ 5 ਵਿੱਚ ਦਰਖੱਤਾਂ ਦੀ ਛੰਗਾਈ ਕਰਵਾਈ ਗਈ|
ਇਸ ਮੌਕੇ ਸ੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਫੇਜ 5 ਵਿੱਚ ਦਰਖਤਾਂ ਦੀ ਛੰਗਾਈ ਕਰਵਾਈ ਜਾ ਰਹੀ  ਹੈ| ਉਹਨਾਂ ਦਸਿਆ ਕਿ ਦਰਖੱਤ ਛੰਗਾਈ ਵਾਲੀ ਟੀਮ ਵਲੋਂ ਸਵੇਰੇ 9 ਵਜੇ ਆਪਣਾ ਕੰਮ ਸ਼ੁਰੂ ਕਰ ਦਿਤਾ ਗਿਆ ਸੀ, ਇਸ ਟੀਮ ਵਲੋ ਭਲਕੇ ਵੀ ਆਪਣਾ ਕੰਮ ਜਾਰੀ ਰਖਿਆ ਜਾਵੇਗਾ|  ਇਸ ਮੌਕੇ ਅਮਰੀਕ ਸਿੰਘ, ਬੂਟਾ ਸਿੰਘ ਅਤੇ ਹੋਰ ਵਸਨੀਕ ਮੌਜੂਦ ਸਨ|

Leave a Reply

Your email address will not be published. Required fields are marked *