ਫੇਜ਼ 5 ਵਿੱਚ ਇਕੱਠੇ ਹੁੰਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਜ ਵੇ ਦੀ ਉਸਾਰੀ ਕਰੇ ਨਿਗਮ : ਅਰੁਣ ਸ਼ਰਮਾ

ਐਸ.ਏ.ਐਸ.ਨਗਰ, 30 ਜੂਨ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸਥਾਨਕ ਫੇਜ਼ 5 ਵਿੱਚ ਕਾਜ ਵੇ (ਪਾਣੀ ਦੀ ਨਿਕਾਸੀ) ਬਨਾਉਣ ਦੀ ਮੰਗ ਕੀਤੀ ਗਈ ਹੈ|
ਆਪਣੀ ਚਿੱਠੀ ਵਿੱਚ ਉਹਨਾਂ ਲਿਖਿਆ ਹੈ ਕਿ ਸਾਲ 2017 ਵਿੱਚ ਬਰਸਾਤ ਦੇ ਸਮੇਂ ਵਿੱਚ ਇਸ ਫੇਜ਼ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ ਅਤੇ ਸਥਾਨਕ ਨਿਵਾਸੀਆਂ ਦਾ ਭਾਰੀ ਨੁਕਸਾਨ ਹੋਇਆ ਸੀ| ਉਹਨਾਂ ਲਿਖਿਆ ਹੈ ਕਿ ਉਸ ਸਮੇਂ ਦੇ ਵਿਧਾਇਕ ਅਤੇ ਹੁਣ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਮੁਹਾਲੀ ਵਲੋਂ ਇਸ ਸੱਮਸਿਆ ਦਾ ਹੱਲ ਕਰਨ ਦਾ ਪੂਰਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਹੁਣ ਤੱਕ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ| 
ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਸਾਲ 2017 ਵਰਗੀ ਹਾਲਤ ਦੁਬਾਰਾ ਪੈਦਾ ਹੋਣ ਦੀ ਸਥਿਤੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਇਸ ਸੰਬਧੀ ਉਨ੍ਹਾਂ ਵਲੋਂ ਕਈ ਵਾਰ ਨਿਗਮ ਦੇ ਹਾਊਸ ਵਿੱਚ ਇਹ ਮਾਮਲਾ ਚੁੱਕਿਆ ਜਾਂਦਾ ਰਿਹਾ ਹੈ ਪਰ ਹੁਣ ਤੱਕ ਇਸਦਾ ਕੋਈ ਹੱਲ ਨਹੀਂ ਹੋਇਆ ਹੈ| ਉਹਨਾਂ ਕਿਹਾ ਕਿ ਇਸ ਇਲਾਕੇ ਦੇ ਵਸਨੀਕਾਂ ਵਲੋਂ ਕਈ ਵਾਰ ਉਨ੍ਹਾਂ ਨੂੰ ਇਸ ਮਸਲੇ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ|
ਉਹਨਾਂ ਮੰਗ ਕੀਤੀ ਇਸ ਸੱਮਸਿਆ ਦਾ ਹੱਲ ਛੇਤੀ ਕਰਵਾਇਆ ਜਾਵੇ ਅਤੇ ਜੇਕਰ ਇਸ ਵਾਰ ਵੀ ਸਾਲ 2017 ਵਰਗੀ ਹਾਲਤ ਹੋਈ ਤਾਂ ਇਸਦਾ ਜਿੰਮੇਵਾਰ ਨਗਰ ਨਿਗਮ ਮੁਹਾਲੀ ਹੋਵੇਗਾ|

Leave a Reply

Your email address will not be published. Required fields are marked *