ਫੇਜ਼ 7 ਦੀਆਂ ਕੋਠੀਆਂ ਵਿਚਲੀਆਂ ਸੜਕਾਂ ਦੀ ਰੀਕਾਰਪੈਟਿੰਗ ਸਮੇਂ ਘਟੀਆ ਮੈਟੀਰੀਅਲ ਵਰਤਣ ਦਾ ਇਲਜਾਮ ਲਗਾਇਆ

ਫੇਜ਼ 7 ਦੀਆਂ ਕੋਠੀਆਂ ਵਿਚਲੀਆਂ ਸੜਕਾਂ ਦੀ ਰੀਕਾਰਪੈਟਿੰਗ  ਸਮੇਂ ਘਟੀਆ ਮੈਟੀਰੀਅਲ ਵਰਤਣ ਦਾ ਇਲਜਾਮ ਲਗਾਇਆ 
ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨੂੰ ਪੱਤਰ ਲਿਖਿਆ
ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਲਾਦ ਸਿੰਘ ਵਲੋਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨੂੰ ਚਿੱਠੀ ਲਿਖ ਕੇ ਫੇਜ਼ 7 ਦੀਆਂ ਕੋਠੀਆਂ (ਕੋਠੀ ਨੰ 726, 733, 531, 535, 678, 701, 633, 677 ਅਤੇ 609) ਵਿਚਲੀਆਂ ਸੜਕਾਂ ਦੀ ਰੀਕਾਰਪੈਟਿੰਗ ਸਮੇਂ ਘਟੀਆ ਮੈਟੀਰੀਅਲ ਵਰਤਣ ਦਾ ਦੋਸ਼ ਲਗਾਉਂਦਿਆਂ ਇਸਦੀ ਜਾਂਚ ਕਰਵਾਉਣ ਅਤੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ| 
ਮੰਤਰੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਉਕਤ ਮਕਾਨਾਂ ਦੀਆਂ ਸੜਕਾਂ, ਗੱਲੀਆਂ ਦੀ ਲੁੱਕ ਪੁਆਈ ਸਮੇਂ ਕਾਰਪੋਰੇਸ਼ਨ ਦੇ ਠੇਕੇਦਾਰ ਵਲੋਂ ਜੋ ਮੈਟੀਰੀਅਲ ਵਰਤਿਆ ਗਿਆ ਹੈ ਉਹ ਬਹੁਤ ਘਟੀਆ ਕੁਆਲਟੀ ਦਾ ਹੈ ਜਿਹੜਾ ਇਕ ਬਾਰਿਸ਼ ਆਉਣ ਨਾਲ ਹੀ ਰੁੜ ਜਾਵੇਗਾ ਅਤੇ ਸੜਕਾਂ ਮੁੜ ਉਸੇ ਹਾਲਤ ਵਿੱਚ ਆ ਜਾਣਗੀਆਂ|
ਉਹਨਾਂ ਲਿਖਿਆ ਹੈ ਕਿ ਉਹ ਖੁਦ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਨ੍ਹਾਂ ਸੜਕਾਂ ਨੂੰ ਦੇਖਣ ਗਏ ਸਨ ਅਤੇ ਦੇਖਣ ਤੋਂ ਬਾਅਦ ਜਾਹਿਰ ਹੋਇਆ ਕਿ ਸੜਕ ਤੇ ਘਟੀਆ ਕਿਸਮ ਦੀ ਲੁੱਕ ਵਰਤੀ ਗਈ ਹੈ ਜਿਸ ਵਿੱਚ ਮਿੱਟੀ ਰਲੀ ਹੋਈ ਹੈ ਅਤੇ  ਇੰਝ ਲੱਗਦਾ ਹੈ ਜਿਵੇਂ ਸੜਕਾਂ ਉੱਤੇ ਤੇਲ ਛਿੜਕ ਕੇ ਉੱਪਰ ਬਜਰੀ ਪਾਈ ਹੋਈ ਹੈ| ਉਹਨਾਂ ਲਿਖਿਆ ਕਿ ਬੀਤੀ ਜੁਲਾਈ ਮਹੀਨੇ ਤੋਂ ਬਰਸਾਤਾਂ ਦੇ ਮੌਸਮ ਵਿੱਚ ਕੁਝ ਗੱਲੀਆਂ ਦੀਆਂ ਸੜਕਾਂ ਬਣਾਈਆਂ ਗਈਆਂ ਸਨ ਜਿਸ ਤੇ ਕੁਝ ਲੋਕਾਂ ਨੇ ਇਤਰਾਜ ਵੀ ਜਤਾਇਆ ਸੀ ਪਰ ਠੇਕੇਦਾਰ ਧੱਕੇ ਨਾਲ ਸੜਕਾਂ ਬਣਾ ਗਿਆ|
ਮੰਤਰੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਐਸੋਸੀਏਸ਼ਨ ਵਲੋਂ ਪਰਮਾਨੈਂਟ ਲੋਕ ਅਦਾਲਤ ਵਿੱਚ ਪਹਿਲਾ ਪਾਈ ਪਟੀਸ਼ਨ ਦੇ ਜਵਾਬ ਵਿੱਚ (ਜਿਸਦਾ ਫੈਸਲਾ 16-5-2014 ਨੂੰ ਹੋਇਆ ਸੀ) ਨਗਰ ਨਿਗਮ ਵਲੋਂ ਅਦਾਲਤ ਨੂੰ ਇਹ ਤਸੱਲੀ ਦੁਆਈ ਗਈ ਸੀ ਕਿ ਸੜਕਾਂ ਦਾ ਕੰਮ ਸਕਰੈਪਿੰਗ/ਖੋਦ ਕੇ ਹੀ ਕੀਤਾ                ਜਾਵੇਗਾ| ਪਰੰਤੂ ਇਸ ਠੇਕੇਦਾਰ ਵਲੋਂ ਅਦਾਲਤ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਗਈ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਨੁਕਸਾਨ ਹੋਇਆ ਹੈ| 
ਉਹਨਾਂ ਮੰਗ ਕੀਤੀ ਕਿ ਮੌਕੇ ਦਾ  ਜਾਇਜਾ ਲੈ ਕੇ ਰਿਕਾਰਪੈਟਿੰਗ ਦੇ ਕੰਮ  ਦਾ ਨਿਰੀਖਣ ਕੀਤਾ ਜਾਵੇ ਅਤੇ ਸੰਬਧਿਤ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ|  

Leave a Reply

Your email address will not be published. Required fields are marked *