ਫੇਜ਼ 7 ਦੀਆਂ ਸੜਕਾਂ ਦੀ ਬੁਰੀ ਹਾਲਤ ਕਾਰਨ ਵਾਹਨ ਚਾਲਕ ਪ੍ਰੇਸ਼ਾਨ

ਐਸ ਏ ਐਸ ਨਗਰ, 13 ਅਕਤੂਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 7 ਵਿਚ ਬਵੇਜਾ ਕੈਟਰਰ ਦੇ ਨੇੜਿਓ ਲੰਘਦੀ ਸੜਕ ਦੀ ਹਾਲਤ ਬਹੁਤ ਜਿਆਦਾ ਖਰਾਬ ਹੈ| ਇਸ ਸੜਕ ਵਿਚ ਥਾਂ ਥਾਂ ਟੋਏ ਪਏ ਹੋਏ ਹਨ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ  ਸੜਕ ਉਪਰ ਪਏ ਖੱਡਿਆਂ ਵਿਚ ਦੋ ਪਹੀਆ ਵਾਹਨਾਂ ਦੇ ਟਾਇਰ ਜਦੋਂ ਪੈਂਦੇ ਹਨ ਤਾਂ ਦੋ ਪਹੀਆ ਵਾਹਨ ਚਾਲਕ ਨੂੰ ਇਕ ਦਮ ਵੱਡਾ ਝਟਕਾ ਲਗਦਾ ਹੈ, ਜਿਸ ਕਰਕੇ ਦੋ ਪਹੀਆ ਵਾਹਨ, ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ| 
ਇਸ ਤੋਂ ਇਲਾਵਾ ਬਰਸਾਤਾਂ ਦੇ ਦਿਨਾਂ ਦੌਰਾਨ ਇਸ ਸੜਕ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ| ਸੜਕ ਉਪਰ ਪਏ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਹ ਟੋਏ ਦਿਖਾਈ ਨਹੀਂ ਦਿੰਦੇ , ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ| ਸੜਕ ਵਿਚ ਪਏ ਟੋਇਆ ਕਾਰਨ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁਕੇ ਹਨ ਅਤੇ ਅਨੇਕਾਂ ਦੋ ਪਹੀਆ ਵਾਹਨ ਚਾਲਕ ਇਹਨਾਂ ਟੋਇਆ ਕਾਰਨ ਡਿੱਗ ਕੇ ਸੱਟਾਂ ਖਾ ਚੁਕੇ ਹਨ, ਇਸਦੇ ਬਾਵਜੂਦ ਨਗਰ ਨਿਗਮ ਵਲੋਂ ਇਸ ਸੜਕ ਦੀ ਹਾਲਤ ਵਿਚ ਸੁਧਾਰ ਕਰਨ ਲਈ ਉਪਰਾਲਾ ਨਹੀਂ ਕੀਤਾ ਜਾ ਰਿਹਾ| 
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *