ਫੇਜ਼ 7 ਦੇ ਬਜੁਰਗ ਵਿਅਕਤੀ ਵਲੋਂ ਖੁਦਕੁਸ਼ੀ

ਐਸ ਏ ਐਸ ਨਗਰ, 2 ਦਸੰਬਰ (ਜਸਵਿੰਦਰ ਸਿੰਘ ) ਸਥਾਨਕ ਫੇਜ 7 ਵਿੱਚ ਅੱਜ ਦੁਪਹਿਰ ਇਕ ਬਜੁਰਗ ਵਿਅਕਤੀ ਨੇ ਆਤਮ ਹਤਿਆ ਕਰ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਫੇਜ 7 ਦੇ ਵਸਨੀਕ ਕਸ਼ਮੀਰੀ ਲਾਲ ਉਮਰ 72 ਸਾਲ, ਸਰਵਾਈਕਲ ਦੀ ਬਿਮਾਰੀ ਤੋਂ ਪੀੜ੍ਹਤ ਸੀ| 
ਪ੍ਰਾਪਤ ਜਾਣਕਾਰੀ ਅਨੁਸਾਰ ਬਜੁਰਗ ਨੇ ਅੱਜ ਦੁਪਹਿਰ ਆਪਣੇ ਮਕਾਨ ਦੀ ਉਪਰਲੀ ਛੱਤ ਤੇ ਜਾ ਕੇ ਲੋਹੇ ਦੀ ਪੌੜੀ ਨਾਲ ਫਾਹਾ ਲੈ ਕੇ ਆਤਮ ਹਤਿਆ ਕਰ ਲਈ| ਉਸਦੇ ਇਕ ਬੇਟਾ ਅਤੇ ਇਕ ਬੇਟੀ ਹਨ| ਉਹ ਫੇਜ 7 ਵਿਖੇ ਆਪਣੇ ਬੇਟੇ ਨਾਲ ਰਹਿ ਰਹੇ ਸਨ| 

Leave a Reply

Your email address will not be published. Required fields are marked *