ਫੇਜ਼ 8 ਦੇ ਦੁਸਹਿਰਾ ਮੈਦਾਨ ਵਿੱਚ ਹੁਣ ਨਹੀਂ ਮਨਾਇਆ ਜਾ ਸਕੇਗਾ ਦੁਸਹਿਰਾ ਮੈਦਾਨ ਦੀ 5.1 ਏਕੜ ਜਮੀਨ ਵਿੱਚ ਆਈਕੌਨ ਗਰੁੱਪ ਬਣਾਏਗਾ ਕਮਰਸ਼ੀਅਲ ਪ੍ਰੋਜੈਕਟ ਡਾਊਨ ਟਾਊਨ ਮੁਹਾਲੀ, ਕੰਪਨੀ ਨੇ ਲਿਆ ਮੈਦਾਨ ਦਾ ਕਬਜਾ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 22  ਅਕਤੂਬਰ 

ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਫੇਜ਼ 8 ਦੇ ਪ੍ਰਸਿੱਧ ਦੁਸਹਿਰਾ ਮੈਦਾਨ ਵਿੱਚ ਇਸ ਵਾਰ ਹਰ ਸਾਲ ਵਾਂਗ ਦਸ਼ਹਿਰੇ ਦਾ ਤਿਊਹਾਰ ਨਹੀਂ ਮਣਾਇਆ ਜਾ ਸਕੇਗਾ ਅਤੇ ਨਾ ਹੀ ਹੁਣ ਇੱਥੇ ਕੋਈ ਜਨਤਕ ਸਮਾਗਮ ਕੀਤਾ ਜਾ ਸਕੇਗਾ|ੇ ਇਸਦਾ ਕਾਰਨ ਇਹ ਹੈ ਕਿ ਗਮਾਡਾ ਵਲੋਂ ਇਸ ਮੈਦਾਨ ਦੀ 5.1 ਏਕੜ ਜਮੀਨ ਦਾ ਕਬਜਾ ਅੱਜ ਆਈਕੋਨ ਗਰੁੱਪ ਨੂੰ ਦੇ ਦਿੱਤਾ ਗਿਆ ਹੈ ਜਿਸ ਵਲੋਂ ਇੱਥੇ ਆਪਣੇ ਬਹੁਕਰੋੜੀ ਕਮਰਸ਼ੀਅਲ ਪ੍ਰੋਜੈਕਟ ਡਾਉਨ ਟਾਊਨ ਦੀ ਉਸਾਰੀ ਦਾ ਕੰਮ ਛੇਤੀ ਹੀ ਆਰੰਭ ਕਰ ਦਿੱਤਾ ਜਾਗਵਗੇ| 
ਆਈਕੋਨ ਗਰੁੱਪ ਦੇ ਡਾਇਰੈਕਟਰਾਂ ਰਾਜੇਸ਼ ਪੁਰੀ, ਪ੍ਰਦੀਪ ਗਰਗ, ਗੁਰਜੀਤ ਸਿੰਘ ਮੱਲੀ ਅਤੇ ਅਮਿਤ ਖੰਨਾ ਨੇ ਦਸਿਆ ਕਿ ਗਮਾਡਾ ਵਲੋਂ ਬੀਤੀ 20 ਅਕਤੂਬਰ ਨੂੰ ਉਹਨਾਂ ਨੂੰ ਅਲਾਟਮੈਂਟ ਲੈਟਰ ਜਾਰੀ ਕਰ ਦਿੱਤਾ ਸੀ ਅਤੇ ਅੱਜ ਆਈਕੋਲ ਵਲੋਂ ਦੁਸਹਿਰਾ ਗ੍ਰਾਉਂਡ ਦੀ 5.1 ਏਕੜ ਜਮੀਨ ਦਾ ਬਕਾਇਦਾ ਕਬਜਾ ਲੈ ਲਿਆ ਗਿਆ ਹੈ| ਜਮੀਨ ਦਾ ਕਬਜਾ ਲੈਣ ਉਪਰੰਤ ਆਈਕੋਨ ਗਰੁੱਪ ਵਲੋਂ ਇੱਥੇ ਅੱਜ ਲੰਗਰ ਵੀ ਲਗਾਇਆ ਗਿਆ| 
ਉਹਨਾਂ ਦੱਸਿਆ ਕਿ ਗਮਾਡਾ ਵਲੋਂ 2018 ਵਿੱਚ ਫੇਜ਼ 8 ਵਿਚਲੀ ਇਸ ਥਾਂ ਦੀ ਈ ਨਿਲਾਮੀ ਕਰਵਾਈ ਗਈ ਸੀ, ਜਿਸ ਵਿਚ ਆਈਕੋਨ ਗਰੁੱਪ ਨੇ ਇਸ ਦੀ 204 ਕਰੋੜ ਰੁਪਏ ( 203,36,43,173 ਰੁਪਏ) ਦੀ ਬੋਲੀ ਲਗਾਈ ਸੀ| ਉਹਨਾਂ ਦੱਸਿਆ ਕਿ ਗਮਾਡਾ ਵਲੋਂ ਇਸ ਸੰਬੰਧੀ ਗਰੁੱਪ ਨੂੰ ਪੱਤਰ ਨੰਬਰ ਈ ਓ/2020/40040  ਰਾਹੀਂ 20 ਅਕਤੂਬਰ ਨੂੰ 5.1 ਏਕੜ ਜਮੀਨ ਅਲਾਟ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਜਿਸਤੋਂ ਬਾਅਦ ਕੰਪਨੀ ਵਲੋਂ ਗਮਾਡਾ ਕੋਲ             ਪੇਸ਼ਗੀ ਰਕਮ (ਲਗਭਗ 40 ਕਰੋੜ ਰੁਪਏ) ਜਮਾਂ ਕਰਵਾ ਕੇ ਅੱਜ ਇਸ ਜਮੀਨ  ਦਾ ਕਬਜਾ ਲੈ ਲਿਆ ਗਿਆ ਹੈ ਅਤੇ ਕਬਜਾ ਲੈਣ ਤੋਂ ਬਾਅਦ ਹੁਣ ਇਸ ਥਾਂ ਦੀ ਚਾਰਦੀਵਾਰੀ ਕਰ ਲਈ ਜਾਵੇਗੀ ਅਤੇ ਛੇਤੀ ਹੀ ਇੱਥੇ ਆਪਣੇ ਪ੍ਰੋਜੈਕਟ ਦੀ ਉਸਾਰੀ ਸ਼ੁਰੂ ਕਰ ਦਿਤੀ ਜਾਵੇਗੀ| 
ਉਹਨਾਂ ਦੱਸਿਆ ਕਿ ਆਈਕੋਨ ਗਰੁਪ ਵਲੋਂ ਇਸ ਜਮੀਨ ਉਪਰ ਬਣਾਏ ਜਾਣ ਵਾਲੇ ਡਾਊਨ ਟਾਊਨ ਮੁਹਾਲੀ ਪ੍ਰੋਜੈਕਟ ਵਿਚ ਕਮਰਸ਼ੀਅਲ ਸ਼ੋਅ ਰੂਮ, ਬੇ ਸ਼ਾਪ, ਮਲਟੀਪਲੈਕਸ, ਫੂਡ ਕੋਰਟ, ਰੈਸਟੋਰੈਂਟ, ਸੋਹੋ ਅਪਾਰਟਮੈਂਟ, ਦਫਤਰ ਆਦਿ ਬਣਾਏ ਜਾਣਗੇ| 
ਜਿਕਰਯੋਗ ਹੈ ਕਿ ਇਹ ਥਾਂ ਸ਼ਹਿਰ ਦੇ ਬਿਲਕੁਲ ਵਿਚਕਾਰ ਪਂੈਦੀ ਹੈ, ਇਥੇ ਪਿਛਲੇ ਕਈ ਸਾਲਾਂ ਤੋਂ  ਦੁਸ਼ਹਿਰੇ ਦੇ ਪ੍ਰੋਗਰਾਮ ਦਾ ਮੁੱਖ ਆਯੋਜਨ ਹੁੰਦਾ ਰਿਹਾ ਹੈ, ਇਸ ਕਾਰਨ ਇਹ ਥਾਂ ਦੁਸਹਿਰਾ ਗ੍ਰਾਊਂਡ ਵਜੋਂ ਪ੍ਰਸਿੱਧ ਹੈ| ਇਸ ਥਾਂ ਤੇ ਦੀਵਾਲੀ ਮੇਲਾ ਅਤੇ ਹੋਰ ਅਨੇਕਾਂ ਵੱਡੇ ਆਯੋਜਨ ਹੁੰਦੇਰਹੇ  ਹਨ ਪਰ ਹੁਣ ਇਸ ਥਾਂ  ਉਪਰ ਆਈਕੋਨ ਕੰਪਨੀ ਦਾ ਕਬਜਾ ਹੋਣ ਕਾਰਨ ਇਸ ਵਾਰ ਇਸ ਥਾਂ ਉਪਰ ਦੁਸਹਿਰਾ ਨਹੀਂ ਮਨਾਇਆ ਜਾ ਸਕੇਗਾ|

Leave a Reply

Your email address will not be published. Required fields are marked *