ਫੇਜ਼ 9 ਦੀਆਂ ਅੰਦਰੂਨੀ ਸੜਕਾਂ ਦੀ ਹਾਲਤ ਸੁਧਾਰੇ ਨਿਗਮ : ਕਮਲਜੀਤ ਰੂਬੀ

ਐਸ.ਏ.ਐਸ.ਨਗਰ, 10 ਸਤੰਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 9 ਦੀਆਂ ਅੰਦਰੂਨੀ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਫੇਜ਼ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਡੂੰਘੇ ਟੋਏ ਪਏ ਹੋਏ ਹਨ ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਭਰ ਜਾਂਦਾ ਹੈ| 
ਇਸ ਸੰਬਧੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜਦੋਂ ਇੱਥੇ ਦੀਆਂ ਸੜਕਾਂ ਟੁੱਟਦੀਆਂ ਸਨ ਤਾਂ ਨਗਰ ਨਿਗਮ ਵਿੱਚ ਸ਼ਿਕਾਇਤ ਹੋਣ ਤੇ ਤੁੰਰਤ ਕਾਰਵਾਈ ਕਰਦਿਆਂ ਇਨ੍ਹਾਂ ਸੜਕਾਂ ਦੀ ਮੁੰਰਮਤ ਕਰ ਦਿੱਤੀ ਜਾਂਦੀ ਸੀ| ਪਰਤੂੰ ਹੁਣ ਪਿਛਲੇ ਕੁਝ ਮਹੀਨਿਆ ਤੋਂ ਇਨ੍ਹਾਂ ਸੜਕਾਂ ਦੀ ਸ਼ਿਕਾਇਤ ਨਗਰ ਨਿਗਮ ਨੂੰ ਦਿੱਤੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ|
ਉਹਨਾਂ ਕਿਹਾ ਕਿ ਪਤਾ ਨਹੀਂ ਕਿ ਨਿਗਮ ਦੇ ਕਰਮਚਾਰੀ ਕਿਸਦੇ ਰਾਜਨੀਤਿਕ ਦਬਾਅ ਅਧੀਨ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਤੋਂ ਟਾਲਾ ਵੱਟ ਰਹੇ ਹਨ ਜਦੋਂਕਿ ਇਹ ਲੋਕਾਂ ਦੀ ਸੁੱਰਖਿਆ ਨਾਲ ਜੁੜਿਆ ਮਾਮਲਾ ਹੈ ਇਸ ਲਈ ਇਸ ਤੇ ਰਾਜਨੀਤੀ ਨਾ ਕਰਕੇ ਇਸਦੀ ਮੁਰਮੰਤ ਕਰਨੀ ਚਾਹੀਦੀ ਹੈ| 
ਇਸ ਸੰਬਧੀ ਸਥਾਨਕ ਨਿਵਾਸੀ ਸੀਨੀਅਰ ਸਿਟੀਜਨ ਕਰਨਲ ਟੀ.ਬੀ.ਐਸ. ਬੇਦੀ ਨੇ ਕਿਹਾ ਕਿ ਉਹਨਾਂ ਵਲੋਂ ਕਈ ਵਾਰ ਇਸਦੀ ਸ਼ਿਕਾਇਤ ਨਿਗਮ ਵਿੱਚ ਕੀਤੀ ਜਾ ਚੁੱਕੀ ਹੈ ਪਰਤੂੰ ਇਸਦੇ ਬਾਵਜੂਦ ਵੀ ਇੱਥੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ| ਉਹਨਾਂ ਕਿਹਾ ਕਿ ਬਰਸਾਤ ਪੈਣ ਤੋਂ ਬਾਅਦ ਇਨ੍ਹਾਂ ਸੜਕਾਂ ਤੇ ਪਏ ਟੋਇਆ ਵਿੱਚ ਪਾਣੀ ਭਰਨ ਤੋਂ ਬਾਅਦ ਦੋ ਪਹੀਆ ਵਾਹਨ ਚਾਲਕ  ਇਨ੍ਹਾਂ ਖੱਡਿਆ ਵਿੱਚ ਡਿੱਗ ਕੇ ਜਖਮੀ ਹੋ ਜਾਂਦੇ ਹਨ| ਉਹਨਾਂ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇੱਥੇ ਐਮਰਜੈਂਸੀ ਪੈਚ ਲਗਾ ਕੇ ਇਨ੍ਹਾਂ ਸੜਕਾਂ ਦੀ ਮੁਰਮੰਤ ਕੀਤੀ ਜਾਵੇ|

Leave a Reply

Your email address will not be published. Required fields are marked *