ਫੇਜ਼ 9 ਦੀਆਂ ਸੜਕਾਂ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਐਸ ਏ ਐਸ  ਨਗਰ, 10 ਅਕਤੂਬਰ (ਜਸਵਿੰਦਰ ਸਿੰਘ) ਮੁਹਾਲੀ ਸ਼ਹਿਰ ਨੂੰ ਭਾਵੇਂ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਮੰਨਿਆ ਜਾਂਦਾ ਹੈ, ਪਰ ਸ਼ਹਿਰ ਦੇ ਵੱਖ ਵੰਖ ਫੇਜ਼ ਵਿਚਲੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸੜਕਾਂ ਇਸਦੀ ਖੂਬਸੂਰਤੀ ਨੂੰ ਧੱਬਾ ਲਾ ਰਹੀਆਂ ਹਨ| 
ਸਥਾਨਕ ਫੇਜ 9 ਦੀਆਂ ਅੰਦਰੂਨੀ ਸੜਕਾਂ  ਵਿਸ਼ੇਸ ਤੌਰ ਤੇ ਸਟੇਡੀਅਮ ਨਾਲ ਲੱਗਦੀ ਸਾਰੀ ਸੜਕ ਥਾਂ ਥਾਂ ਤੋਂ ਟੁਟੀ ਹੋਈ ਹੈ| ਜਿਸ ਕਰਕੇ ਰਾਤ ਸਮੇਂ ਹਨੇਰਾ ਹੋਣ ਕਾਰਨ ਖੱਡੇ ਨਾ ਦਿਖਾਈ ਦੇਣ ਕਾਰਨ ਦੋ ਪਹੀਆ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ| 
ਫੇਜ 9 ਦੇ ਵਸਨੀਕ ਅਤੇ ਸਮਾਜ  ਸੇਵੀ ਵਿਸ਼ਾਲ ਮੰਡਲ ਨੇ ਦਸਿਆ ਕਿ ਸਾਰੇ ਫੇਜ 9 ਦੀਆਂ ਸੜਕਾਂ ਦਾ ਬੁਰਾ ਹਾਲ ਹੈ| ਬੀਤੇ ਦਿਨ ਇਕ ਮਹਿਲਾ ਐਕਟਿਵਾ ਉਪਰ ਜਾ ਰਹੀ ਸੀ,                ਸਟੇਡੀਅਮ ਕੋਲ ਸੜਕ ਟੁਟੀ ਹੋਣ ਕਾਰਨ ਐਕਟਿਵਾ ਦਾ ਕੰਟਰੋਲ ਵਿਗੜਨ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ| ਐਕਟਿਵਾ ਦੀ ਰਫਤਾਰ ਘੱਟ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ| 
ਉਹਨਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਨਾ ਕਰਦੇ ਹੋਏ ਜਲਦੀ ਤੋਂ ਜਲਦੀ ਫੇਜ 9 ਦੀਆਂ ਸੜਕਾਂ ਨੂੰ ਬਣਾਂਇਆ ਜਾਵੇ| 

Leave a Reply

Your email address will not be published. Required fields are marked *