ਫੇਜ਼ 9 ਦੇ ਨੇਚਰ ਪਾਰਕ ਵਿੱਚ ਨੇਕੀ ਦੀ ਅਲਮਾਰੀ ਰੱਖਵਾਈ

ਐਸ.ਏ.ਐਸ.ਨਗਰ, 14 ਦਸੰਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 9 ਦੇ ਨੇਚਰ ਪਾਰਕ ਵਿੱਚ ਸੀਨੀਅਰ ਸਿਟੀਜਨਾਂ ਵਲੋਂ ਨੇਕੀ ਦੀ ਅਲਮਾਰੀ ਰੱਖਵਾਈ ਗਈ ਹੈ ਜਿਸਦਾ ਉਦਘਾਟਨ ਇਤਿਹਾਸਕਾਰ ਡਾ. ਹਰੀਸ਼ ਪੁਰੀ ਵਲੋਂ ਕੀਤਾ ਗਿਆ| ਇਸ ਮੌਕੇ ਸਥਾਨਕ ਨਿਵਾਸੀ ਸ੍ਰੀ ਟੀ. ਬੀ. ਐਸ. ਬੇਦੀ ਨੇ ਦੱਸਿਆ ਕਿ ਇਸ ਅਲਮਾਰੀ ਵਿੱਚ ਹਰੇਕ ਵਿਅਕਤੀ ਆਪਣੀ ਮਰਜੀ ਨਾਲ ਆਪਣੇ ਘਰਾਂ ਵਿੱਚ ਪਏ ਫਾਲਤੂ ਕਪੜੇ, ਜੂਤਿਆਂ, ਬੈਗ, ਬਰਤਨ ਅਤੇ ਹੋਰ ਸਮਾਨ ਆਦਿ ਦਾਨ ਕਰ ਸਕਦੇ ਹਨ ਅਤੇ ਕੋਈ ਵੀ ਲੋੜਵੰਦ ਵਿਅਕਤੀ ਇਸ ਵਿੱਚੋਂ ਆਪਣੀ ਵਰਤੋਂ ਲਈ ਲੋੜੀਂਦਾ ਸਾਮਾਨ ਲਿਜਾ ਸਕਦਾ ਹੈ| 
ਇਸ ਮੌਕੇ ਇੰਦਰਜੀਤ ਢਿਲੋਂ, ਕੇ.ਜੇ.ਐਸ. ਬਰਾੜ, ਗੁਲਸ਼ਨ ਦੀਪ ਸਿੰਘ ਅਤੇ ਬੀ.ਐਸ. ਭਾਟੀਆ ਹਾਜਿਰ ਸਨ|

Leave a Reply

Your email address will not be published. Required fields are marked *