ਫੇਜ਼ 9 ਵਿੱਚ ਪੇਵਰ ਬਲਾਕ ਅਤੇ ਕਰਵ ਚੈਨਲਾਂ ਦੀ ਮੁਰੰਮਤ ਦੇ ਕੰਮ ਦੇ ਉਦਘਾਟਨ ਮੌਕੇ ਗਰਮਾਈ ਸਿਆਸਤ ਇੱਕੋ ਕੰਮ ਦਾ ਦੋ ਆਗੂਆਂ ਵਲੋਂ ਵੱਖੋ ਵਖਰੇ ਤੌਰ ਤੇ ਉਦਘਾਟਨ


ਐਸ J ੇਐਸ ਨਗਰ, 10 ਅਕਤੂਬਰ (ਜਸਵਿੰਦਰ ਸਿੰਘ) ਸਥਾਨਕ ਫੇਜ 9 ਵਿਚ ਅੱਜ ਨਗਰ ਨਿਗਮ ਵਲੋਂ ਸ਼ੁਰੂ ਕਰਵਾਏ ਗਏ ਪੇਵਰ ਬਲਾਕ ਅਤੇ ਕਰਵ ਚੈਨਲਾਂ ਦੀ ਮੁਰੰਮਤ  ਦੇ ਕੰਮ ਮੌਕੇ ਉਸ ਵੇਲੇ ਰਾਜਨੀਤੀ ਭਾਰੂ ਹੋ ਗਈ ਜਦੋਂ ਇੱਕੋਂ ਕੰਮ ਦਾ ਦੋ ਵੱਖ ਵੱਖ ਆਗੁਆਂ ਵਲੋਂ ਉਦਘਾਟਨ ਕਰ ਦਿੱਤਾ ਗਿਆ| ਇਸ ਦੌਰਾਨ ਸਾਬਕਾ ਕਂੌਸਲਰ ਪ੍ਰਕਾਸਵਤੀ ਅਤੇ ਕਾਂਗਰਸੀ ਨੇਤਾ ਕਮਲਪ੍ਰੀਤ ਸਿੰਘ ਬੰਨੀ ਵਲੋਂ ਇੱਕੋ ਸਮੇਂ ਵੱਖੋ ਵੱਖਰੇ ਤੌਰ ਤੇ (50 ਗਜ ਦੀ ਦੂਰੀ ਤੇ) ਇਸ ਕੰਮ ਦਾ ਉਦਘਾਟਨ ਕੀਤਾ ਗਿਆ| ਹਾਲਾਂਕਿ ਇਸ ਦੌਰਾਨ ਜਿੱਥੇ ਸਾਬਕਾ ਕੌਂਸਲਰ ਪ੍ਰਕਾਸ਼ਵਤੀ ਦੇ ਨਾਲ ਉਹਨਾਂ ਦਾ ਬੇਟਾ ਰਮੇਸ਼ ਵਰਮਾ ਹੀ ਖੜ੍ਹਾ ਦਿਖਿਆ ਉੱਥੇ ਦੂਜੇ ਪਾਸੇ ਕਮਲਪ੍ਰੀਤ ਸਿੰਘ ਬੰਨੀ ਦੇ ਨਾਲ ਵੱਡੀ ਗਿਣਤੀ ਸਥਾਨਕ ਵਸਨੀਕ ਵੀ ਖੜ੍ਹੇ ਨਜਰ ਆਏ| 
ਉਦਘਾਟਨ ਤੋਂ ਬਾਅਦ ਸਾਬਕਾ ਕੌਂਸਲਰ ਪ੍ਰਕਾਸਵਤੀ ਨੇ ਕਿਹਾ ਕਿ ਉਹਨਾਂ ਵਲੋਂ ਇੱਕ ਸਾਲ ਪਹਿਲਾਂ ਨਗਰ ਨਿਗਮ  ਦੀ ਮੀਟਿੰਗ ਵਿੱਚ ਇਹ ਕੰਮ ਪਾਸ ਕਰਵਾਇਆ ਗਿਆ ਸੀ ਜਿਹੜਾ ਹੁਣ ਚਾਲੂ ਹੋ ਗਿਆ ਹੈ| 
ਦੂਜੇ ਪਾਸੇ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਪੇਵਰ ਬਲਾਕ ਅਤੇ ਕਰਵ ਚੈਨਲ ਦਾ ਇਹ ਕੰਮ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਉਪਰਾਲੇ ਨਾਲ ਪਾਸ ਕਰਵਾਇਆ ਗਿਆ ਹੈ ਜਿਸਤੇ 14 ਲੱਖ 70 ਹਜਾਰ ਰੁਪਏ ਖਰਚਾ ਆਉਣਾ ਹੈ ਅਤੇ ਇਸ ਨਾਲ ਫੇਜ਼ 9 ਦੇ ਐਚ ਐਮ ਅਤੇ ਐਚ ਆਈ ਜੀ ਕੁਆਟਰਾਂ ਦੇ ਵਸਨੀਕਾਂ ਨੂੰ ਫਾਇਦਾ ਮਿਲੇਗਾ| ਇਸ ਮੌਕੇ ਉਹਨਾਂ ਨਾਲ ਅਨਿਲ ਕੁਮਾਰ ਆਨੰਦ, ਅੰਮ੍ਰਿਤਪਾਲ ਸਿੰਘ, ਸੰਜੈ ਗੁਪਤਾ, ਵਿਕਰਮ ਸੰਧੂ, ਰਵਿੰਦਰ ਰਿੰਕਾ, ਤਰਲੋਕ ਸਿੰਘ, ਸ਼ਵਿੰਦਰਪਾਲ ਸਿੰਘ , ਹੈਪੀ ਅਤੇ ਜੱਗੀ ਹਾਜਰ ਸਨ| 
ਸਾਬਕਾ ਕੌਂਸਲਰ ਪ੍ਰਕਾਸ਼ਵਤੀ ਦੇ ਨਾਲ ਉਦਘਾਟਨ ਕਰਨ ਮੌਕੇ ਕਿਸੇ ਵਸਨੀਕ ਦੇ ਹਾਜਿਰ ਨਾ ਹੋਣ ਅਤੇ ਸਿਰਫ ਉਹਨਾਂ ਦੇ ਬੇਟੇ ਦੇ ਹੀ ਆਉਣ ਤੋਂ ਬਾਅਦ ਇਹ ਚਰਚਾ ਵੀ ਜੋਰ ਫੜ ਗਈ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਦੇ ਖਿਲਾਫ ਚਲ ਰਹੇ ਕਿਸਾਨ ਅੰਦੋਲਨ ਦਾ ਸੇਕ ਸਥਾਨਕ ਭਾਜਪਾ ਆਗੂਆਂ ਨੂੰ ਵੀ ਲਗਣ ਲੱਗ ਗਿਆ ਹੈ ਅਤੇ ਲੋਕਾਂ ਵਲੋਂ ਭਾਜਪਾ ਆਗੂਆਂ ਤੋਂ ਦੂਰੀ ਬਣਾਉਣੀ ਆਰੰਭ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *