ਫੇਜ 1 ਵਿੱਚ ਬੈਰੀਅਰ ਨੇੜੇ ਗਮਾਡਾ ਵਲੋਂ ਦੋ ਬੂਥ ਸੀਲ

ਐਸ ਏ ਐਸ ਨਗਰ, 29 ਜੂਨ (ਸ. ਬ.) ਗਮਾਡਾ ਦੀ ਟੀਮ ਵਲੋਂ ਅੱਜ ਸਥਾਨਕ ਫੇਜ 1 ਵਿਚ  ਬੈਰੀਅਰ ਤੇ ਸਥਿਤ ਦੋ ਬੂਥ ਨੰਬਰ 46 ਅਤੇ 53 ਸੀਲ ਕਰ ਦਿਤੇ ਗਏ| ਮੌਕੇ ਤੋਂ ਪਾ੍ਰਪਤ ਜਾਣਕਾਰੀ ਅਨੁਸਾਰ ਇਹ ਬੂਥ 1988 ਵਿਚ ਅਲਾਟ ਕੀਤੇ ਗਏ ਸਨ ਪਰ ਇਹਨਾਂ ਦੀਆਂ ਕਿਸਤਾਂ ਨਾ ਭਰੇ ਜਾਣ ਕਾਰਨ  ਇਹਨਾਂ ਬੂਥਾਂ ਨੂੰ ਗਮਾਡਾ ਵਲੋਂ ਸੀਲ ਕਰ ਦਿਤਾ ਗਿਆ| ਇਸ ਮੌਕੇ ਬੂਥ ਨੰਬਰ 46 ਦੀ ਇਕ ਖਿੜਕੀ ਵਿਚ ਚਲ ਰਿਹਾ ਆਈ ਸੀ ਆਈ ਬੈਂਕ ਦੇ ਏ ਟੀਮ ਐਮ ਨੂੰ ਵੀ ਬੈਂਕ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਅਤੇ ਏ ਟੀ ਐਮ ਵਿਚੋਂ ਕੈਸ ਕਢਵਾ ਕੇ ਸੀਲ ਕਰ ਦਿਤਾ ਗਿਆ|
ਇਸ ਮੌਕੇ ਗਮਾਡਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੂਥ ਨੰਬਰ 46 ਦੇ ਮਾਲਕ ਦਵਿੰਦਰ ਸਿੰਘ ਨੇ ਇਸ ਦੀ ਕੋਈ ਵੀ ਕਿਸ਼ਤ ਨਹੀਂ ਸੀ ਭਰੀ| ਗਮਾਡਾ ਵਲੋਂ ਵਾਰ ਵਾਰ ਉਸ ਨੂੰ ਨੋਟਿਸ ਦਿਤੇ ਜਾ ਰਹੇ ਸਨ ਪਰ ਉਸਨੇ ਨੋਟਿਸਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ|  ਇਸ ਤੋਂ ਇਲਾਵਾ ਇਸ ਬੂਥ ਮਾਲਕ ਨੇ ਅਦਾਲਤ ਵਿਚ ਕੇਸ ਕਰਕੇ ਮਾਮਲਾ ਨਿਪਟਾਉਣ ਦਾ ਯਤਨ ਕੀਤਾ ਅਤੇ ਇਹ ਕੇਸ ਸੁਪਰੀਮ ਕੋਰਟ ਤਕ ਗਿਆ ਜਿਥੇ ਗਮਾਡਾ ਦੇ ਪੱਖ ਵਿਚ ਫੈਸਲਾ ਹੋ ਗਿਆ| ਅੱਜ ਐਸ ਡੀ ਓ ਸ ਰਣਬੀਰ ਸਿੰਘ ਅਤੇ ਡਿਊਟੀ ਮੈਜਿਸਟਰੇਟ ਜਸਬੀਰ ਕੌਰ ਦੀ ਅਗਵਾਈ ਵਿਚ ਆਈ ਗਮਾਡਾ ਦੀ ਟੀਮ ਨੇ ਬੂਥ ਨੰਬਰ 46 ਅਤੇ 53 ਨੂੰ ਸੀਲ ਕਰ ਦਿਤਾ| ਇਸ ਮੌਕੇ ਫੇਜ 1 ਥਾਣੇ ਦੀ ਪੁਲੀਸ ਟੀਮ ਵੀ ਮੌਜੂਦ ਸੀ| ਦਵਿੰਦਰ ਸਿੰਘ ਬੂਥ ਨੰਬਰ 46 ਵਿਚ ਮੋਬਾਇਲਾਂ ਦਾ ਕੰਮ ਕਰਦਾ ਸੀ|
ਇਸ ਮੌਕੇ ਮੌਜੂਦ ਦਵਿੰਦਰ ਸਿੰਘ ਨੇ ਕਿਹਾ ਕਿ ਉਸਦੇ ਬੂਥ ਵਿਚ ਬਣਾਈ ਗਈ ਬੇਸਮੈਂਟ ਨੂੰ ਲੈ ਕੇ ਹੀ ਰੌਲਾ ਸੀ, ਜਿਸ ਨੂੰ ਉਸਨੇ ਬੰਦ ਵੀ ਕਰ ਦਿਤਾ ਸੀ| ਉਸਨੇ ਕਿਹਾ ਕਿ ਉਸ ਵਲੋਂ ਕਿਸਤ ਨਾ ਭਰੇ ਜਾਣ ਕਰਕੇ ਉਸਦਾ ਬੂਥ ਸੀਲ ਕੀਤਾ ਗਿਆ ਹੈ|
ਇਸੇ ਦੌਰਾਨ ਗਮਾਡਾ ਦੀ ਟੀਮ ਨੇ ਉਥੇ ਬੂਥ ਨੰਬਰ 53 ਨੂੰ ਵੀ ਕਿਸਤ ਨਾ ਭਰਨ ਕਰਕੇ ਸੀਲ ਕਰ ਦਿਤਾ|

Leave a Reply

Your email address will not be published. Required fields are marked *