ਫੇਜ 3ਬੀ 2 ਅਤੇ ਫੇਜ 5 ਦੀਆਂ ਕਨਾਲ ਕੋਠੀਆਂ ਦੀਆਂ ਸੜਕਾਂ ਦੀ ਰੀਕਾਰਪੈਟਿੰਗ ਦਾ ਕੰਮ ਸ਼ੁਰੂ

ਐਸ J ੇਐਸ  ਨਗਰ, 6 ਨਵੰਬਰ (ਸ.ਬ.) ਸਥਾਨਕ ਫੇਜ 3 ਬੀ 2 ਅਤੇ              ਫੇਜ਼ 5 ਦੀਆਂ ਕਨਾਲ ਕੋਠੀਆਂ ਵਾਲੀ ਸੜਕ ਦੀ ਰੀਕਾਰਪੈਟਿੰਗ ਦਾ ਕੰਮ ਅੱਜ ਕਾਂਗਰਸ ਕਮੇਟੀ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਸ੍ਰ. ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼ੁਰੂ ਕਰਵਾਇਆ ਗਿਆ| ਸ੍ਰ ਗਿੱਲ ਨੇ ਦੱਸਿਆ ਕਿ ਸੜਕਾਂ ਦੀ ਰੀ ਕਾਰਪੈਟਿੰਗ ਦੇ ਇਸ  ਕੰਮ ਤੇ 39 ਲੱਖ ਰੁਪਏ ਦੀ  ਲਾਗਤ ਆਵੇਗੀ| 
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਹਾਲੀ ਦੇ ਵਿਕਾਸ ਲਈ               ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਫੇਜ 3ਬੀ 2 ਅਤੇ ਫੇਜ 5 ਦੀਆਂ ਕਨਾਲ ਕੋਠੀਆਂ ਵਾਲੇ ਇਲਾਕੇ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਉਪਰਾਲੇ ਕੀਤੇ ਜਾ ਰਹ ੇਹਨ|
ਇਸ ਮੌਕੇ ਸਰਵਸ੍ਰੀ ਗਿਆਨ ਸਿੰਘ, ਹਰਪ੍ਰੀਤ ਕਾਂਡ, ਗਗਨ ਗਿੱਲ, ਮਨਜੀਤ ਕੌਰ ਸ਼ਾਹੀ, ਈਸਵਰ ਸਿੰਘ ਢਿੱਲੋਂ, ਨਵਨੀਤ ਤੋਖੀ, ਰੈਜੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ (ਕਨਾਲ ਕੋਠੀਆਂ) ਫੇਜ 3ਬੀ 2 ਦੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *