ਫੇਜ 3ਬੀ 2 ਦੀ ਮਾਰਕੀਟ ਵਿਚ ਪੁਲੀਸ ਨੇ ਬੀਟ ਬਾਕਸ ਰੱਖਿਆ

ਐਸ ਏ ਐਸ ਨਗਰ, 16 ਅਕਤੂਬਰ ( ਜਸਵਿੰਦਰ ਸਿੰਘ) ਸਥਾਨਕ ਫੇਜ 3ਬੀ 2 ਦੀ ਮਾਰਕੀਟ ਅੰਦਰ ਮੁਹਾਲੀ ਪੁਲੀਸ ਵਲੋਂ ਦੁਕਾਨਦਾਰਾਂ ਦੀ ਮੰਗ  ਨੂੰ ਮੰਨਦਿਆਂ ਬੀਟ ਬਾਕਸ ਰੱਖ ਦਿਤਾ ਗਿਆ ਹੈ| ਜਿਕਰਯੋਗ ਹੈ ਕਿ ਦੁਕਾਨਦਾਰਾਂ ਵਲੋਂ ਕਾਫੀ ਸਮੇਂ ਤੋਂ ਪੁਲੀਸ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਮਾਰਕੀਟ ਵਿਚ ਪੁਲੀਸ ਬੀਟ ਬਾਕਸ ਬਣਾਇਆ ਜਾਵੇ ਤਾਂ ਕਿ ਨੌਜਵਾਨਾਂ ਵਲੋਂ ਇਸ ਮਾਰਕੀਟ ਵਿਚ ਕੀਤੀ ਜਾਂਦੀ ਹੁਲੜਬਾਜੀ ਨੂੰ ਨੱਥ ਪੈ ਸਕੇ|
ਖਰੜ ਵਿੱਚ ਰਾਮ ਲੀਲਾ ਦਾ ਮੰਚਣ ਕਰਨ ਦੀ ਥਾਂ ਚੈਨਲ ਤੇ ਹੋਵੇਗਾ ਪ੍ਰਸਾਰਣ
ਖਰੜ,16 ਅਕਤੂਬਰ (ਸ਼ਮਿੰਦਰ ਸਿੰਘ) ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖਰੜ ਵਲੋਂ ਇਸ ਵਾਰ ਕੋਵਿਡ 19 ਮਹਾਂਮਾਰੀ ਦੇ ਕਾਰਨ, ਆਮ ਲੋਕਾਂ ਦੀ ਸੁਰਖਿਆ ਨੂੰ ਦੇਖਦੇ ਹੋਏ ਸਟੇਜ ਤੇ ਰਾਮਲੀਲਾ ਦਾ ਮੰਚਣ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸ਼ਿਵ ਚੌਹਾਨ ਨੇ ਦਸਿਆ ਕਿ ਕਲੱਬ ਵਲੋਂ ਇਸ ਵਾਰ ਭਾਂਵੇਂ ਸਟੇਜ ਉਪਰ ਰਾਮ ਲੀਲਾ ਨਹੀਂ ਕੀਤੀ ਜਾ ਰਹੀ  ਪਰ  ਕਲੱਬ ਵਲੋਂ ਆਪਣੀ ਸਨਾਤਨੀ ਪਰੰਪਰਾ ਨੂੰ ਨਿਭਾਉਂਦੇ ਹੋਏ ਫਾਸਟ ਵੇਅ ਦੇ ਫਿਦਾ ਚੈਨਲ 331 ਦੇ ਰਾਹੀਂ ਰਾਮ ਲੀਲਾ ਦਾ ਪ੍ਰਸ਼ਾਰਣ 17 ਅਕਤੂਬਰ ਤੋਂ ਰਾਤ 9.30 ਵਜੇ ਕੀਤਾ ਜਾਵੇਗਾ|
ਉਹਨਾਂ ਦੱਸਿਆ ਕਿ ਕਲੱਬ ਵਲੋਂ ਪਿਛਲੇ 57 ਸਾਲਾਂ ਤੋਂ ਰਾਮਲੀਲਾ ਦਾ ਮੰਚਣ ਕੀਤਾ ਜਾ ਰਿਹਾ ਹੈ ਅਤੇ ਕਲੱਬ ਵਲੋਂ ਕਰਵਾਈ ਜਾਂਦੀ ਰਾਮਲੀਲਾ ਨੂੰ ਪੰਜਾਬ ਦੀ ਨੰਬਰ 1 ਰਾਮਲੀਲਾ ਦਾ ਖਿਤਾਬ ਵੀ ਹਾਸਿਲ ਹੋ ਚੁੱਕਿਆ ਹੈ| 

Leave a Reply

Your email address will not be published. Required fields are marked *