ਫੇਜ 3 ਬੀ 1 ਵਿਖੇ ਸਫਾਈ ਮੁਹਿੰਮ ਚਲਾਈ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਰੋਟਰੀ ਕਲੱਬ ਅਤੇ ਨਗਰ ਨਿਗਮ ਮੁਹਾਲੀ ਦੇ ਸਹਿਯੋਗ ਨਾਲ ਫੇਜ 3 ਬੀ 1 ਵਿਚ ਸਫਾਈ ਮੁਹਿੰਮ ਚਲਾਈ ਗਈ, ਜਿਸ ਦਾ ਉਦਘਾਟਨ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕੀਤਾ| ਇਸ ਮੌਕੇ ਪੂਰੇ ਇਲਾਕੇ ਦੀ ਸਫਾਈ ਕੀਤੀ ਗਈ|
ਇਸ ਮੌਕੇ ਹਰਵਿੰਦਰ ਸਿੰਘ ਪ੍ਰਧਾਨ ਰੋਟਰੀ ਕਲੱਬ, ਡਾ. ਅਮਰਜੀਤ ਸਿੰਘ ਖੇੜਾ, ਐਚ ਐਸ ਭੁੱਲਰ, ਅਸਿਸਟੈਂਟ ਕਮਿਸ਼ਨਰ ਗਮਾਡਾ, ਜੀ ਐਸ ਛੀਨਾ, ਪ੍ਰਿੰਸੀਪਲ ਐਸ ਚੌਧਰੀ, ਇੰਦਰਜੀਤ ਸਿੰਘ ਸਿੱਧੂ ਮੌਜੂਦ ਸਨ|
ਜਿਕਰਯੋਗ ਹੈ ਕਿ ਇਸ ਮੁਹਿੰਮ ਮੌਕੇ ਨਿਗਮ ਦੇ ਕਰਮਚਾਰੀਆਂ ਵਲੋਂ ਵੱਖ ਵੱਖ ਵਾਹਨਾਂ ਰਾਹੀਂ ਕੂੜਾ ਬਿਨਾ ਢੱਕੇ ਤੋਂ ਹੀ ਲਿਜਾਇਆ ਜਾ ਰਿਹਾ ਸੀ, ਇਹ ਕੁੜਾ ਉਡ ਕੇ ਮੁੜ ਸੜਕਾਂ ਉਪਰ ਹੀ ਖਿਲਰ ਰਿਹਾ ਸੀ| ਇਸ ਤਰਾਂ ਇਸ ਸਫਾਈ ਮੁਹਿੰਮ ਉਪਰ ਹੀ ਨਿਗਮ ਕਰਮਚਾਰੀਆਂ ਦੀ ਅਣਗਹਿਲੀ ਨਾਲ ਸਵਾਲੀਆ ਚਿੰਨ੍ਹ ਲੱਗ ਗਿਆ|

Leave a Reply

Your email address will not be published. Required fields are marked *