ਫੇਜ 4 ਦੇ ਪਾਰਕ ਵਿੱਚ ਲਗਾਏ ਜਿੰਮ ਦੀਆਂ ਮਸ਼ੀਨਾਂ ਟੁੱਟੀਆਂ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.)ਸਥਾਨਕ ਫੇਜ 4 ਦੇ ਪਾਰਕ ਵਿੱਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਐਮ ਪੀ ਫੰਡ ਵਿੱਚੋਂ ਲਗਾਏ ਗਏ ਜਿੰਮ ਦੀਆਂ ਮਸ਼ੀਨਾਂ ਖਰਾਬ ਹੋ ਗਈਆਂ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਅਗੇਂਸਟ ਕੁਰਪਸ਼ਨ ਦੇ ਪ੍ਰਧਾਨ ਸਤਨਾਮ ਦਾਉਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਇਸ ਪਾਰਕ ਵਿੱਚ ਇਹ ਜਿਮ ਲਗਾਇਆ ਗਿਆ ਸੀ ਪਰ ਇਹ ਜਿੰਮ ਹੁਣ ਆਖਰੀ ਸਾਹ ਲੈ ਰਿਹਾ ਹੈ| ਉਹਨਾਂ ਕਿਹਾ ਕਿ ਇਸ ਜਿਮ ਵਿੱਚ ਲਗਾਈਆਂ ਮਸ਼ੀਨਾਂ ਦੀ ਟੁੱਟ ਭੱਜ ਵੀ ਹੋ ਗਈ ਹੈ| ਉਹਨਾਂ ਕਿਹਾ ਕਿ ਕੁਝ ਮਸ਼ੀਨਾਂ ਜੜੋਂ ਹੀ ਪੁੱਟ ਦਿਤੀਆਂ ਗਈਆਂ ਹਨ ਜਦੋਂ ਕਿ ਕੁਝ ਮਸ਼ੀਨਾਂ ਨਵੀਆਂ ਹੀ ਲਗਾਈਆਂ ਗਈਆਂ ਹਨ| ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਇਸ ਸਬੰਧੀ ਪ੍ਰੋ ਚੰਦੂਮਾਜਰਾ ਦੇ ਪੀ ਏ ਨਾਲ ਗੱਲ ਹੋਈ ਹੈ ਅਤੇ ਉਹਨਾਂ ਨੇ ਇਸ ਸਬੰਧੀ  ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ|

Leave a Reply

Your email address will not be published. Required fields are marked *