ਫੇਜ 5 ਦੇ ਵਸਨੀਕਾਂ ਵਲੋਂ ਫੈਕਟਰੀ ਵਿੱਚ ਫੈਲਦੇ ਪ੍ਰਦੂਸਨ ਨੂੰ ਰੋਕਣ ਲਈ ਡੀ ਸੀ ਨੂੰ ਪੱਤਰ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਫੇਜ 5 ਦੇ ਵਸਨੀਕਾਂ ਨੇ ਡਿਪਟੀ ਕਮਿਸਨਰ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਫੇਜ ਦੇ ਰਿਹਾਇਸੀ ਖੇਤਰ ਦੇ ਨਾਲ ਹੀ ਚਲਦੀ ਇਕ ਫੈਕਟਰੀ ਵਲੋਂ ਫੈਲਾਏ ਜਾਂਦੇ ਪ੍ਰਦੂਸਨ ਨੂੰ ਰੋਕਿਆ ਜਾਵੇ|
ਇਸ ਪੱਤਰ ਵਿਚ ਫੇਜ-5 ਦੇ ਵਸਨੀਕਾਂ ਤੇਜਿੰਦਰ ਸਿੰਘ ਸੂਦਨ, ਕੁਲਦੀਪ ਸਿੰਘ, ਗੁਰਦੇਵ ਸਿੰਘ, ਰਾਜਵੰਤ ਸਿੰਘ,ਪੀ ਆਰ ਵਰਮਾ, ਸ਼ਾਮ ਲਾਲ, ਪੀ ਐਸ ਆਲੀਵਾਲ, ਜਗਤਾਰ ਸਿੰਘ, ਜਗਜੀਤ ਕੌਰ, ਵੀ ਐਲ ਬਾਂਗੜ, ਸ਼ਮਿੰਦਰ ਸਿੰਘ, ਜਰਨੈਲ ਸਿੰਘ, ਸੁਨੀਲ ਕੁਮਾਰ ਨੇ ਲਿਖਿਆ ਹੈ ਕਿ  ਇੰਡਸਟਰੀਲ ਏਰੀਆ ਦੀ ਫੈਕਟ੍ਰੀ ਨੰਬਰ ਡੀ 76, ਫੇਜ 5 ਦੇ ਰਿਹਾਇਸੀ ਖੇਤਰ ਦੇ ਨਾਲ ਹੀ ਲੱਗਦੀ ਹੈ| ਇਸ ਫੈਕਟਰੀ ਵਿਚ ਹਰ ਦਿਨ ਹੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਦਬੂਦਾਰ  ਗੈਸ ਛੱਡੀ ਜਾਂਦੀ ਹੈ| ਜਿਸ ਕਾਰਨ ਇਸ ਇਲਾਕੇ ਦੇ ਵਸਨੀਕਾਂ ਨੂੰ ਸਾਹ ਲੈਣ ਵਿਚ ਵੀ ਤਕਲੀਫ ਹੁੰਦੀ ਹੈ| ਇਸ ਤੋਂ ਇਲਾਵਾ ਇਸ ਫੈਕਟਰੀ ਦੀ ਚਿਮਨੀ ਵਿਚੋਂ ਸਾਰਾ ਦਿਨ ਹੀ ਕਾਲਾ ਧੂੰਆਂ ਨਿਕਲਦਾ ਰਹਿੰਦਾ ਹੈ,ਜਿਸ ਕਾਰਨ ਇਸ ਇਲਾਕੇ ਵਿਚ ਸਾਰਾ ਦਿਨ ਧੂੰਏ ਦੇ ਬੱਦਲ ਜਿਹੇ ਛਾਏ ਰਹਿੰਦੇ ਹਨ| ਜਿਸ ਕਾਰਨ ਇਸ ਇਲਾਕੇ ਲੋਕ ਨਾ ਤਾਂ ਸੈਰ ਕਰ ਸਕਦੇ ਹਨ ਨਾ ਹੀ ਉਹ ਆਪਣੇ ਦਰਵਾਜੇ ਖੁਲੇ ਰਖ ਸਕਦੇ ਹਨ| ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿਹਤ ਅਤੇ ਪ੍ਰਦੂਸਨ ਮੁਕਤ ਵਾਤਾਵਰਨ ਰਹਿਣ ਦਾ ਬੁਨਿਆਦੀ ਅਧਿਕਾਰ  ਹੈ| ਇਸ ਲਈ ਬੁਨਿਆਦੀ ਅਧਿਕਾਰ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ| ਪੱਤਰ  ਵਿਚ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਇਸ ਫੈਕਟਰੀ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *