ਫੇਜ-6 ਵਿਚ ਗਮਾਡਾ ਦੀ ਜਮੀਨ ਉਪਰ ਨਾਜਾਇਜ ਕਬਜਾ ਕਰਕੇ ਮੰਦਿਰ ਬਣਾਇਆ ਵੈਲਫੇਅਰ ਐਕਸਨ ਕਮੇਟੀ ਫੇਜ-6 ਦੇ ਪ੍ਰਧਾਨ ਨੇ ਗਮਾਡਾ ਦੇ ਸੀ ਏ ਨੂੰ ਕੀਤੀ ਸ਼ਿਕਾਇਤ

ਐਸ ਏ ਐਸ ਨਗਰ, 9 ਫਰਵਰੀ (ਸ.ਬ.)  ਪੰਜਾਬ ਵਿਧਾਨ ਸਭਾ ਚੋਣਾਂ  ਦੌਰਾਨ ਪ੍ਰਸਾਸਨ ਦੇ ਚੋਣ ਅਮਲ ਵਿਚ ਰੁਝੇ ਹੋਣ ਦਾ ਫਾਇਦਾ ਚੁਕਦਿਆਂ  ਨਾਜਾਇਜ ਕਬਜਾ ਕਰਨ ਵਾਲਿਆਂ ਨੇ ਫੇਜ 6 ਵਿਚ ਗਮਾਡਾ ਦੀ ਜਮੀਨ ਉਪਰ ਨਾਜਾਇਜ ਕਬਜਾ ਕਰਕੇ  ਇਕ ਮੰਦਿਰ  ਬਣਾ ਦਿਤਾ ਹੈ| ਇਸ ਸਬੰਧੀ  ਵੈਲਫੇਅਰ ਐਕਸਨ ਕਮੇਟੀ ਸੈਕਟਰ 56 ਫੇਜ -6 ਦੇ ਪ੍ਰਧਾਨ ਜਸਮੇਰ ਸਿੰਘ ਬਾਠ ਨੇ ਗਮਾਡਾ ਦੇ ਸੀ ਏ ਨੂੰ ਪੱਤਰ ਲਿਖਿਆ ਹੈ ਅਤੇ ਉਸ ਪੱਤਰ ਵਿਚ ਸ ਜਸਮੇਰ ਸਿੰਘ ਬਾਠ ਨੇ ਲਿਖਿਆ ਹੈ ਕਿ ਫੇਜ-6 ਵਿਚ ਵਿਸਕੀ ਅਤੇ ਬੀਅਰ ਸ਼ਾਪ ਦੇ ਨੇੜੇ ਗਮਾਡਾ ਦੀ ਉਪਰੋਕਤ ਜਮੀਨ ਉਪਰ ਪਹਿਲਾਂ ਇਕ ਛੋਟਾ ਜਿਹਾ ਹੀ ਮੰਦਿਰ ਹੁੰਦਾ ਸੀ ਪਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਇਸ ਮੰਦਿਰ ਦੇ ਸਾਧੂ ਨੇ ਗਮਾਡਾ ਦੀ ਜਮੀਨ ਉਪਰ ਹੋਰ ਨਾਜਾਇਜ ਕਬਜਾ ਕਰਦਿਆਂ ਕਰੀਬ 70 ਫੁੱਟ ਲੰਮਾ ਚੌੜਾ ਮੰਦਿਰ ਬਣਾ ਦਿਤਾ ਹੈ, ਜਿਸ ਦੇ ਢਾਂਚੇ ਉਪਰ ਲੈਂਟਰ ਵੀ ਪਾ ਦਿਤਾ ਗਿਆ ਹੈ| ਇਸ ਤਰਾਂ ਇਸ ਸਾਧੂ ਨੇ ਗਮਾਡਾ ਦੀ ਜਮੀਨ ਉਪਰ ਨਾਜਾਇਜ ਕਬਜਾ ਕਰ ਲਿਆ ਹੈ| ਉਹਨਾਂ ਦਸਿਆ ਕਿ ਇਸ ਮੰਦਿਰ ਦੀ ਨਾ ਤਾਂ ਕੋਈ ਕਮੇਟੀ ਬਣੀ ਹੋਈ ਹੈ ਅਤੇ ਨਾ ਹੀ ਕੋਈ ਹੋਰ ਸੇਵਾਦਾਰ ਹੈ ਸਿਰਫ ਇਕ ਸਾਧੁ ਹੀ ਇਸ ਮੰਦਿਰ ਦਾ ਮਾਲਕ ਬਣਿਆ ਹੋਇਆ ਹੈ|
ਉਹਨਾਂ ਆਪਣੇ ਪੱਤਰ ਵਿਚ ਲਿਖਿਆ ਹੈ ਕਿ  ਫੇਜ 6 ਵਿਚ ਪਹਿਲਾਂ ਹੀ ਕਈ ਮੰਦਿਰ ਅਤੇ ਗੁਰਦੁਆਰਾ ਸਾਹਿਬ ਹਨ ਪਰ ਇਹ ਉਪਰੋਕਤ ਮੰਦਿਰ ਇਸ ਸਾਧੂ ਨੇ ਨਾਜਾਇਜ ਕਬਜਾ ਕਰਕੇ ਬਣਾ ਦਿਤਾ ਹੈ|
ਪੱਤਰ ਵਿਚ ਸ ਜਸਮੇਰ ਸਿੰਘ ਬਾਠ ਨੇ ਮੰਗ ਕੀਤੀ ਹੈ ਕਿ ਗਮਾਡਾ ਦੀ ਜਮੀਨ ਉਪਰ ਬਣੇ ਇਸ ਨਾਜਾਇਜ ਕਬਜੇ ਵਾਲੇ ਮੰਦਿਰ ਦੇ ਢਾਂਚੇ ਨੁੰ ਉਥੋਂ ਹਟਾਕੇ ਨਾਜਾਇਜ ਕਬਜਾ ਹਟਾਇਆ ਜਾਵੇ|

Leave a Reply

Your email address will not be published. Required fields are marked *