ਫੇਜ-7 ਵਿਚ ਫੁੱਲ ਵੇਚਣ ਵਾਲਿਆਂ ਨੇ ਕੀਤੇ ਨਜਾਇਜ ਕਬਜੇ

ਐਸ ਏ ਐਸ ਨਗਰ,14 ਫਰਵਰੀ (ਸ.ਬ.) ਮੁਹਾਲੀ ਸ਼ਹਿਰ ਵਿਚ ਹਰ ਪਾਸੇ ਹੀ ਨਜਾਇਜ ਕਬਜਿਆਂ ਦਾ ਹੜ ਆਇਆ ਪਿਆ ਹੈ ਅਤੇ ਪ੍ਰਸ਼ਾਸ਼ਨ ਇਸ ਸਬੰਧੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ| ਸ਼ਹਿਰ ਦੇ ਫੇਜ-7 ਵਿਚ  ਸੜਕ ਦੇ ਕਿਨਾਰਿਆਂ ਉਪਰ ਹੀ ਵੱਖ ਵੱਖ ਫੁੱਲ ਅਤੇ ਫੁੱਲਾਂ ਦੇ ਗੁਲਦਸਤੇ ਵੇਚਣ ਵਾਲਿਆਂ ਨੇ ਬਹੁਤ ਥਾਂ ਘੇਰ ਰਖੀ ਹੈ ਅਤੇ ਇਸ ਤਰਾਂ ਦਿਨ ਦਿਹਾੜੇ ਇਹਨਾ ਫੁਲ ਵੇਚਣ ਵਾਲਿਆਂ ਨੇ ਸਰਕਾਰੀ ਥਾਂ ਉਪਰ ਨਜਾਇਜ ਕਬਜੇ ਕਰ ਰਖੇ ਹਨ ਪਰ ਇਹਨਾ ਨੂੰ ਰੋਕਣ ਦੀ ਕੋਈ ਵੀ ਕੋਸਿਸ ਨਹੀਂ ਕਰ ਰਿਹਾ| ਅੱਜ ਵੈਲਨਟਾਈਨ ਡੇਅ ਵਾਲੇ ਦਿਨ ਤਾਂ ਇਹਨਾਂ ਫੁੱਲਾਂ ਤੇ ਗੁਲਦਸਤਿਆਂ ਵਾਲਿਆਂ ਨੇ ਹੱਦ ਹੀ ਕਰ ਦਿਤੀ ਕਿ ਮੁੱਖ ਸੜਕ ਦੇ ਕਿਨਾਰੇ ਸਾਰੇ ਫੁੱਟਪਾਥਾਂ ਉਪਰ ਹੀ ਫੁੱਲ ਅਤੇ ਗੁਬਾਰੇ ਰੱਖਕੇ ਅਤੇ ਗੁਲਦਸਤੇ ਰਖ ਕੇ ਨਜਾਇਜ ਕਬਜਾ ਕਰੀ ਰਖਿਆ| ਇਹਨਾਂ ਫੁੱਲਾਂ ਵਾਲਿਆਂ ਦੇ ਨਜਾਇਜ ਕਬਜਿਆਂ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਉਪਰ ਹੋਏ ਨਜਾਇਜ ਕਬਜੇ ਛੁਡਵਾਏ ਜਾਣ|

Leave a Reply

Your email address will not be published. Required fields are marked *