ਫੇਫੜਿਆਂ ਦੇ ਕੈਂਸਰ ਦੀ ਤੀਜੀ ਸਟੇਜ ਨਾਲ ਜੂਝ ਰਹੇ ਹਨ ਸੰਜੈ ਦੱਤ

ਫੇਫੜਿਆਂ ਦੇ ਕੈਂਸਰ ਦੀ ਤੀਜੀ ਸਟੇਜ ਨਾਲ ਜੂਝ ਰਹੇ ਹਨ ਸੰਜੈ ਦੱਤ
ਇਲਾਜ ਲਈ ਅਮਰੀਕਾ ਰਵਾਨਾ ਹੋਣਗੇ, ਪ੍ਰਸ਼ੰਸ਼ਕ ਮੰਗ ਰਹੇ ਹਨ ਦੁਆਵਾਂ
ਨਵੀਂ ਦਿੱਲੀ, 12 ਅਗਸਤ (ਸ.ਬ.) ਬਾਲੀਵੁਡ ਦੇ ਖਲਨਾਇਕ ਸੰਜੂ ਬਾਬਾ ਫੇਫੜਿਆਂ ਦੇ ਕੈਂਸਰ ਦੀ ਤੀਜੀ ਸਟੇਜ ਨਾਲ ਜੂਝ ਰਹੇ ਹਨ ਅਤੇ ਉਹ ਛੇਤੀ ਹੀ ਇਲਾਜ ਲਈ ਅਮਰੀਕਾ ਲਈ ਰਵਾਨਾ ਹੋ ਜਾਣਗੇ| 
ਸੰਜੈ ਦੱਤ ਨੂੰ ਕੈਂਸਰ ਹੋਣ ਦੀ ਗੱਲ ਉਦੋਂ ਸਾਮ੍ਹਣੇ ਆਈ ਹੈ ਜਦੋਂ ਹਾਲ ਵਿੱਚ ਹੀ ਉਹਨਾਂ  ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਕਾਰਨ ਮੁੰਬਈ  ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ| ਉਹ 8 ਅਗਸਤ ਤੋਂ 10 ਅਗਸਤ ਤਕ ਹਸਪਤਾਲ ਵਿੱਚ ਦਾਖਿਲ ਰਹੇ ਸਨ ਅਤੇ ਇਸ ਦੌਰਾਨ ਉਹਨਾਂ ਦੇ  ਕਈ ਸਾਰੇ ਟੈਸਟ ਵੀ ਕੀਤੇ ਗਏ ਸਨ| ਜਿਨ੍ਹਾਂ ਵਿੱਚ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਵੀ ਕੀਤਾ ਗਿਆ ਸੀ ਜਿਸਦੀ ਰਿਪੋਰਟ ਨੇਗੇਟਿਵ ਆਈ ਸੀ|
ਇਸ ਦੌਰਾਨ ਉਹਨਾਂ ਦੇ ਹੋਰ ਟੈਸਟਾਂ ਦੀ ਰਿਪੋਰਟ ਵੀ ਆ ਗਈ ਹੈ ਅਤੇ ਪਤਾ ਲੱਗਿਆ ਹੈ ਕਿ ਸੰਜੈ ਦੱਤ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ| ਪ੍ਰਾਪਤ ਖਬਰਾਂ ਦੇ ਮੁਤਾਬਕ ਸੰਜੈ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ ਜੋ ਕਿ ਤੀਜੀ ਸਟੇਜ ਤੇ ਹੈ|
ਮਾਹਿਰਾਂ ਅਨੁਸਾਰ ਸੰਜੈ ਦੱਤ ਦਾ ਕੈਂਸਰ ਜਿਸ ਸਟੇਜ ਉੱਤੇ ਹੈ ਉਸਨੂੰ ਠੀਕ ਕਰਨ ਲਈ ਉਨ੍ਹਾਂਨੂੰ ਤੁਰੰਤ ਇਲਾਜ ਕਰਵਾਉਣ ਦੀ ਲੋੜ ਹੈ ਅਤੇ ਉਹਨਾਂ ਨੂੰ ਕਰੜੇ ਇਲਾਜ ਤੋਂ ਲੰਘਣਾ ਪੈਣਾ ਹੈ| ਇਸ ਦੌਰਾਨ ਚਰਚਾ ਹੈ ਕਿ ਸੰਜੈ ਦੱਤ ਇਲਾਜ ਕਰਵਾਉਣ ਲਈ ਅਮਰੀਕਾ ਜਾ ਰਹੇ ਹਨ|
ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਸੰਜੈ ਦੱਤ ਨੇ ਟਵੀਟ ਕਰਕੇ ਲਿਖਿਆ ਹੈ ਕਿ  ਮੈਡੀਕਲ ਟ੍ਰੀਟਮੈਂਟ ਲਈ ਉਹ ਸ਼ਾਰਟ ਬ੍ਰੇਕ ਲੈ ਰਹੇ ਸਨ| ਮੇਰੇ ਦੋਸਤ ਅਤੇ ਪਰਿਵਾਰ  ਦੇ ਲੋਕ ਮੇਰੇ ਨਾਲ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਚਾਹੁਣ ਵਾਲੇ ਦੁਖੀ ਨਾ ਹੋਣ ਅਤੇ ਫਜੂਲ ਦੀਆਂ ਕਿਆਸਅਰਾਈਆਂ ਵੀ ਨਾ ਲਗਾਈਆਂ ਜਾਣ| ਤੁਹਾਡੇ ਪਿਆਰ ਅਤੇ ਦੁਆਵਾਂ ਦੇ ਨਾਲ ਮੈਂ ਜਲਦੀ ਹੀ ਪਰਤਾਂਗਾ| ਹਾਲਾਂਕਿ ਇਸ ਵਿੱਚ ਸੰਜੈ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ|
ਇੱਥੇ ਇਹ ਵੀ ਜਿਕਰਯੋਗ ਹੈ ਕਿ ਸੰਜੈ ਦੱਤ ਦੇ ਕੋਲ ਇਸ ਸਮੇਂ ਕਈ ਫਿਲਮਾਂ ਹਨ| ਸੰਜੈ ਦੱਤ ਦੀ ਫਿਲਮ ਸੜਕ 2 ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਉਹ ਅਗਸਤ ਵਿੱਚ ਹੀ ਓ ਟੀ ਟੀ ਉੱਤੇ ਰਿਲੀਜ ਹੋਣੀ ਸੀ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਸੰਜੈ ਦੱਤ ਨੂੰ ਕੈਂਸਰ ਦੀ ਪੁਸ਼ਟੀ ਹੋਣ ਦੇ ਬਾਅਦ ਇਸਦੀ ਰਿਲੀਜ ਨੂੰ ਟਾਲਿਆ ਜਾ ਸਕਦਾ ਹੈ| ਇਸ ਫਿਲਮ ਦਾ ਪੋਸਟਰ ਹਾਲ ਹੀ ਰਿਲੀਜ ਹੋ ਚੁੱਕਿਆ ਹੈ| ਫਿਲਮ ਵਿੱਚ ਸੰਜੈ ਦੱਤ ਦੇ ਨਾਲ ਆਲੀਆ ਭੱਟ  ਅਤੇ ਆਦਿਤਿਅ ਰਾਏ  ਕਪੂਰ ਵੀ ਨਜ਼ਰ  ਆਣਗੇ| ਇਸਤੋਂ ਇਲਾਵਾ ਸੰਜੈ ਅਜਯ ਦੇਵਗਨ  ਦੇ ਨਾਲ ਵੀ ਇੱਕ ਫਿਲਮ ਵਿੱਚ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *