ਫੇਰਿਆਂ ਤੋਂ ਪਹਿਲਾਂ ਲਾੜੀ ਨੂੰ ਵੱਜੀ ਗੋਲੀ, ਦੂਜੇ ਦਿਨ ਲਏ ਫੇਰੇ

ਨਵੀਂ ਦਿੱਲੀ, 18 ਜਨਵਰੀ (ਸ.ਬ.) ਸ਼ਕਰਪੁਰ ਸਕੂਲ ਬਲਾਕ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਬੀਤੀ ਰਾਤ ਵਿਆਹ ਸਮਾਰੋਹ ਵਿੱਚ ਲਾੜੀ ਨੂੰ ਗੋਲੀ ਲੱਗ ਗਈ| ਲਾੜੀ ਵਰਮਾਲਾ ਤੋਂ ਬਾਅਦ ਸਟੇਜ ਵੱਲ ਜਾ ਰਹੀ ਸੀ, ਉਦੋਂ ਇਕ ਗੋਲੀ ਉਸ ਦੇ ਪੈਰ ਵਿੱਚ ਲੱਗੀ ਅਤੇ ਉਹ ਡਿੱਗ ਗਈ| ਜਲਦੀ ਹੀ ਉਸ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ ਪਰ ਅੱਜ ਸਵੇਰ ਲੋਕਾਂ ਨੇ ਲੜਕੀ ਦੇ ਹੌਂਸਲੇ ਦੀ ਤਾਰੀਫ ਕੀਤੀ| ਸਵੇਰੇ ਡਾਕਟਰਾਂ ਵੱਲੋਂ ਖਤਰੇ ਤੋਂ ਬਾਹਰ ਦੱਸਿਆ ਗਿਆ ਤਾਂ ਉਸ ਨੇ ਫੇਰੇ ਲਏ| ਪੁਲੀਸ ਦਾ ਦਾਅਵਾ ਹੈ ਕਿ ਦੋਸ਼ੀ ਨੌਜਵਾਨ ਲਾੜੇ ਪੱਖ ਵੱਲੋਂ ਵਿਆਹ ਵਿੱਚ ਸ਼ਾਮਲ ਹੋਇਆ ਸੀ| ਲੋਕਾਂ ਨੇ ਦੱਸਿਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਹਵਾਈ ਫਾਇਰ ਕਰ ਰਿਹਾ ਸੀ| ਉਸੇ ਦੌਰਾਨ ਗੋਲੀ 19 ਸਾਲਾ ਪੂਜਾ (ਲਾੜੀ) ਦੇ ਪੈਰ ਵਿੱਚ ਲੱਗੀ| ਪੂਜਾ ਮੰਡਾਵਲੀ ਵਿੱਚ ਰਹਿੰਦੀ ਹੈ, ਉਸ ਦਾ ਗੀਤਾ ਕਾਲੋਨੀ ਦੇ ਭਾਰਤ ਨਾਲ ਵਿਆਹ ਹੋਇਆ ਸੀ| ਵਰਮਾਲਾ ਹੁੰਦੇ ਹੀ ਇਹ ਘਟਨਾ ਹੋ ਗਈ| ਸ਼ੁੱਕਰ ਹੈ ਕਿ ਗੋਲੀ ਪੈਰ ਵਿੱਚ ਲੱਗੀ| ਵਰਮਾਲਾ ਤੋਂ ਬਾਅਦ ਮੰਡਪ ਜਾ ਕੇ ਫੇਰੇ ਲੈਣ ਦੀ ਬਜਾਏ ਲਾੜੀ ਨੂੰ ਹਸਪਤਾਲ ਵਿੱਚ ਰਾਤ ਬਿਤਾਉਣੀ ਪਈ| ਅੱਜ ਸਵੇਰ ਜਿਵੇਂ ਹੀ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਤਾਂ ਉਸ ਨੇ ਸਭ ਤੋਂ ਪਹਿਲਾਂ ਕੰਮ ਭਾਰਤ ਨਾਲ ਫੇਰੇ ਲੈਣ ਦਾ ਕੀਤਾ|
ਪੀ.ਸੀ.ਆਰ. ਨੂੰ ਘਟਨਾ ਦੀ ਸੂਚਨਾ ਰਾਤ 12.45 ਵਜੇ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਤੋਂ ਮਿਲੀ ਸੀ| ਉਸ ਦੌਰਾਨ ਦੋਸ਼ੀ ਫਰਾਰ ਹੋ ਗਿਆ| ਉਸ ਦਾ ਨਾਂ ਰਿੰਕੂ ਦੱਸਿਆ ਗਿਆ ਹੈ| ਉਹ ਗੀਤਾ ਕਾਲੋਨੀ ਦੇ ਸ਼ਾਸਤਰੀ ਨਗਰ ਵਿੱਚ ਰਹਿੰਦਾ ਹੈ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪੱਖ ਨੇ ਬਿਆਨ ਦਿੱਤਾ ਹੈ ਕਿ ਦੋਸ਼ੀ ਕੁਝ ਦਿਨ ਪਹਿਲਾਂ ਮਹਿੰਦੀ ਸਮਾਰੋਹ ਵਿੱਚ ਲਾੜੇ ਵੱਲੋਂ ਉਨ੍ਹਾਂ ਦੇ ਘਰ ਆਇਆ ਸੀ|
ਉਸ ਦਿਨ ਵੀ ਨਸ਼ੇ ਦੀ ਹਾਲਤ ਵਿੱਚ ਕਾਫੀ ਹੰਗਾਮਾ ਕਰ ਰਿਹਾ ਸੀ, ਜਿਸ ਨੂੰ ਪਰਿਵਾਰ ਵਾਲੇ ਪਸੰਦ ਨਹੀਂ ਕਰ ਰਹੇ ਸਨ| ਪੁਲੀਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਗੈਰ-ਕਾਨੂੰਨੀ ਹਥਿਆਰ ਨਾਲ ਗੋਲੀ ਚਲਾਈ ਹੈ| ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *