ਫੇਜ਼ 1 ਦੀ ਖੋਖਾ ਮਾਰਕੀਟ ਦੇ ਨਵੇਂ ਬਣੇ ਬਾਥਰੂਮਾਂ ਦਾ ਬੁਰਾ ਹਾਲ

ਫੇਜ਼ 1 ਦੀ ਖੋਖਾ ਮਾਰਕੀਟ ਦੇ ਨਵੇਂ ਬਣੇ ਬਾਥਰੂਮਾਂ ਦਾ ਬੁਰਾ ਹਾਲ
20 ਦਿਨ ਪਹਿਲਾਂ ਹੋਇਆ ਸੀ ਉਦਘਾਟਨ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਸਥਾਨਕ ਫੇਜ਼ 1 ਦੀ ਖੋਖਾ ਮਾਰਕੀਟ ਵਿੱਚ ਬਣੇ ਨਵੇਂ ਬਾਥਰੂਮਾਂ ਦਾ ਸੰਭਾਲ ਨਾ ਹੋਣ ਕਾਰਨ ਬੁਰਾ ਹਾਲ ਹੋ ਗਿਆ ਹੈ| ਖੋਖਾ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ 20 ਦਿਨ ਪਹਿਲਾਂ ਇਹਨਾਂ ਬਾਥਰੂਮਾਂ ਦਾ ਉਦਘਾਟਨ ਨਗਰ ਨਿਗਮ ਮੁਹਾਲੀ ਦੇ ਸੀ. ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵਲੋਂ ਕੀਤਾ ਗਿਆ ਸੀ ਤੇ ਉਹਨਾਂ ਨੇ ਇਹਨਾਂ ਬਾਥਰੂਮਾਂ ਦੀ ਸਫਾਈ ਲਈ ਇਕ ਸਫਾਈ ਸੇਵਕ ਦੀ ਪੱਕੀ ਡਿਊਟੀ ਲਗਾਈ ਸੀ, ਪਰ ਇਹ ਸਫਾਈ ਸੇਵਕ ਇੱਥੇ ਕਦੇ ਕਦਾਈਂ ਹੀ ਆਉਂਦਾ ਹੈ, ਜਿਸ ਕਾਰਨ ਇਹਨਾਂ ਬਾਥਰੂਮਾਂ ਵਿਚ ਗੰਦਗੀ ਦੀ ਭਰਮਾਰ ਹੋ ਗਈ ਹੈ|
ਦੁਕਾਨਦਾਰਾਂ ਨੇ ਦੱਸਿਆ ਕਿ ਇਹਨਾਂ ਬਾਥਰੂਮਾਂ ਦੇ ਪਾਈਪ ਵੀ ਟੁੱਟ ਗਏ ਹਨ ਅਤੇ ਕਈ ਵਾਰ ਤਾਂ ਇੱਥੇ ਪਾਣੀ ਤਕ ਨਹੀਂ ਹੁੰਦਾ| ਹੁਣ ਕੋਈ ਵਿਅਕਤੀ ਇਹਨਾਂ ਬਾਥਰੂਮਾਂ ਵਿਚੋਂ ਬਲਬ ਵੀ ਉਤਾਰ ਕੇ ਲੈ ਗਿਆ ਹੈ| ਉਹਨਾਂ ਕਿਹਾ ਕਿ ਇਹਨਾਂ ਬਾਥਰੂਮਾਂ ਦੀ ਸਫਾਈ ਨਾ ਹੋਣ ਕਾਰਨ ਨਿਕਾਸੀ ਪਾਈਪਾਂ ਜਾਮ ਹੋ ਗਈਆਂ ਹਨ, ਜਿਸ ਕਰਕੇ ਇਲਾਕੇ ਦੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਦੁਕਾਨਦਾਰਾਂ ਦੀ ਮੰਗ ਹੈ ਕਿ ਇਹਨਾਂ ਬਾਥਰੂਮਾਂ ਦੀ ਤੁਰੰਤ ਸਫਾਈ ਕਰਵਾ ਕੇ ਇਹਨਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *