ਫੇਜ਼ 1 ਦੀ ਖੋਖਾ ਮਾਰਕੀਟ ਨੇੜੇ ਪਈ ਗੰਦਗੀ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਸਥਾਨਕ ਫੇਜ਼ 1 ਵਿੱਚ ਸਥਿਤ ਖੋਖਾ ਮਾਰਕੀਟ ਦੇ ਨੇੜੇ ਕਾਫੀ ਥਾਂ ਖਾਲੀ ਪਈ ਹੈ, ਜੋ ਕਿ ਪ੍ਰਸ਼ਾਸ਼ਨ ਨੇ ਗਰੀਨ ਬੈਲਟ ਬਣਾਉਣ ਲਈ ਰੱਖੀ ਹੋਈ ਹੈ ਪਰ ਇਸ ਥਾਂ ਦੀ ਵਰਤੋਂ ਹੁਣ ਲੋਕਾਂ ਵਲੋਂ ਵਾਹਨ ਖੜੇ ਕਰਨ ਲਈ ਕੀਤੀ ਜਾ ਰਹੀ ਹੈ| ਇਸ ਖਾਲੀ ਥਾਂ ਵਿੱਚ ਬਹੁਤ ਗੰਦਗੀ ਫੈਲੀ ਹੋਈ ਹੈ| ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਇਸ ਥਾਂ ਸੁੱਟ ਜਾਂਦੇ ਹਨ ਅਤੇ ਇਸ ਥਾਂ ਕਈ ਮਹੀਨਿਆਂ ਤੋਂ ਸੁਟੇ ਜਾ ਰਹੇ ਕੂੜੇ ਦੇ ਢੇਰ ਬਣ ਗਏ ਹਨ| ਇਸ ਤੋਂ ਇਲਾਵਾ ਕਈ ਲੋਕ ਇਥੇ ਪਿਸ਼ਾਬ ਵੀ ਕਰਦੇ ਹਨ ਜਿਸ ਕਰਕੇ ਇਥੇ ਹੋਰ ਵੀ ਗੰਦਗੀ ਫੈਲ ਜਾਂਦੀ ਹੈ| ਖੋਖਾ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਥਾਂ ਦੀ ਸਫਾਈ ਕਰਨ ਲਈ ਉਹ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ| ਇਸ ਗੰਦਗੀ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਉਹਨਾਂ ਮੰਗ ਕੀਤੀ ਕਿ ਇਸ ਖਾਲੀ ਪਈ ਥਾਂ ਵਿੱਚ ਸਫਾਈ ਕਰਵਾਈ ਜਾਵੇ ਅਤੇ ਕੁੜਾ ਸੁੱਟਣ ਉਪਰ ਪਾਬੰਦੀ ਲਗਾਈ ਜਾਵੇ|

Leave a Reply

Your email address will not be published. Required fields are marked *