ਫੇਜ਼-1 ਦੀ ਮਾਰਕੀਟ ਦੇ ਬਾਥਰੂਮ ਵਿੱਚ ਸੱਪ ਵੜਿਆ

ਐਸ ਏ ਐਸ ਨਗਰ, 9 ਜੂਨ (ਸ.ਬ.) ਫੇਜ਼-1 ਦੀ ਗੁਰੂ ਨਾਨਕ ਮਾਰਕੀਟ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਾਰਕੀਟ ਦੇ ਪਿਸ਼ਾਬਘਰ ਵਿੱਚ ਕੋਬਰਾ ਸੱਪ ਦਿਖਾਈ ਦਿੱਤੀ|
ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਦਾ ਇੱਕ ਦੁਕਾਨਦਾਰ ਪਿਸ਼ਾਬਘਰ ਗਿਆ ਤਾਂ ਉਸ ਨੇ ਉੱਥੇ ਸੱਪ ਦੇਖਿਆ| ਇਹ ਸੱਪ 3-4 ਫੁੱਟ ਲੰਬਾ ਸੀ ਅਤੇ ਪਾਣੀ ਦੀ ਟੂਟੀ ਦੇ ਨਾਲ ਲਿਪਟਿਆ ਹੋਇਆ ਸੀ| ਇਸ ਦੀ ਜਾਣਕਾਰੀ ਉਸ ਨੇ ਬਾਕੀ ਦੁਕਾਨਦਾਰਾਂ ਨੂੰ ਦਿੱਤੀ| ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸੋਟੀਆਂ ਨਾਲ ਸੱਪ ਨੂੰ ਉੱਥੋਂ ਭਜਾ ਦਿੱਤਾ|

Leave a Reply

Your email address will not be published. Required fields are marked *