ਫੇਜ਼ 1 ਦੇ ਪਾਰਕਾਂ ਵਿੱਚ ਡੰਗਰਾਂ ਨੇ ਲਗਾਏ ਡੇਰੇ

ਐਸ ਏ ਐਸ ਨਗਰ, 1 ਅਗਸਤ ( ਆਰ ਪੀ ਵਾਲੀਆ) ਸਥਾਨਕ ਫੇਜ਼ 1 ਦੇ ਪਾਰਕ ਵਿੱਚ ਆਵਾਰਾ ਡੰਗਰਾਂ ਨੇ ਡੇਰੇ ਲਗਾਏ ਹੋਏ ਹਨ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਫਰੈਂਕੋ ਦੇ ਪਿੱਛੇ ਸਥਿਤ ਇਸ ਪਾਰਕ ਵਿੱਚ ਦਿਨ ਰਾਤ ਡੰਗਰ ਵੱਡੀ ਗਿਣਤੀ ਵਿੱਚ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਪਾਰਕ ਵਿੱਚ ਡੰਗਰਾਂ ਦੀ ਭਰਮਾਰ ਕਾਰਨ ਲੋਕਾਂ ਨੂੰ ਪਾਰਕ ਵਿੱਚ ਸੈਰ ਕਰਨ ਵੇਲੇ ਬਹੁਤ ਮੁਸ਼ਕਿਲ ਆਉਂਦੀ ਹੈ| ਇਹ ਆਵਾਰਾ ਡੰਗਰ ਪਾਰਕ ਵਿੱਚ ਲੱਗੇ ਪੌਦਿਆਂ ਨੂੰ ਵੀ ਖਾ ਜਾਂਦੇ ਹਨ ਅਤੇ ਇਹ ਡੰਗਰ ਪਾਰਕਾਂ ਵਿੱਚ ਗੰਦਗੀ ਵੀ ਫੈਲਾਉਂਦੇ ਹਨ|

Leave a Reply

Your email address will not be published. Required fields are marked *