ਫੇਜ਼-1 ਦੇ ਪਾਰਕ ਦੀ ਹਾਲਤ ਮਾੜੀ, ਝੂਲੇ ਟੁੱਟੇ

ਐਸ .ਏ. ਐਸ ਨਗਰ, 12 ਜੂਨ (ਸ.ਬ.) ਫੇਜ਼-1 ਦੇ ਸਪੈਸ਼ਲ ਪਾਰਕ ਵਿੱਚ ਲੱਗੇ ਝੂਲੇ ਪਿਛਲੇ ਕਾਫੀ ਸਮੇਂ ਤੋਂ ਟੁੱਟੇ ਹੋਏ ਹਨ ਇਸ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਝੂਲੇ ਟੁੱਟੇ ਹੋਣ ਕਾਰਨ ਇੱਥੇ ਖੇਡਦੇ ਬੱਚਿਆਂ ਨੂੰ ਵੀ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ|
ਇਥੇ ਦੇ ਐਚ. ਟਾਈਪ ਮਕਾਨਾਂ ਦੇ ਵਾਸਨੀਕਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਨੀਲ ਕਹਿੰਦੇ ਹਨ ਕਿ ਇਸ ਸੰਬੰਧੀ ਐਸੋਸੀਏਸ਼ਨ ਵੱਲੋਂ ਨਗਰ ਨਿਗਮ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੋਈ | ਉਹਨਾਂ ਕਿਹਾ ਕਿ ਜੇਕਰ ਨਗਰ ਨਿਗਮ ਇਹਨਾਂ ਝੂਲਿਆਂ ਦੀ ਮੁਰੰਮਤ ਕਰਨ ਦਾ ਸਮਰਥ ਨਹੀਂ ਹੈ ਤਾਂ ਇਹ ਪਾਰਕ ਉਹਨਾਂ ਦੀ ਸੰਸਥਾ ਦੇ ਹਵਾਲੇ ਕੀਤੇ ਜਾਣ ਅਤੇ ਸੰਸਥਾ ਆਪਣੇ ਪੱਧਰ ਤੇ ਪਾਰਕ ਦੀ ਸਾਂਭ ਕਰਵਾ ਸਕੇ|

Leave a Reply

Your email address will not be published. Required fields are marked *