ਫੇਜ਼-1 ਦੇ ਪਾਰਕ ਵਿੱਚ ਪੌਦੇ ਲਗਾਏ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੱਲੋਂ ਫੇਜ਼-1 ਮੁਹਾਲੀ ਦੇ ਪਾਰਕ ਵਿੱਚ ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ| ਬੂਟੇ ਸੰਸਥਾ ਦੇ ਮੁੱਖ ਸਕੱਤਰ ਜਸਬੀਰ ਸਿੰਘ ਤੇ ਜਿਲ੍ਹਾ ਮੁਹਾਲੀ ਦੇ ਵਾਈਸ ਪ੍ਰਧਾਨ ਕੇ ਐਸ ਬਿੰਦਰਾ ਦੀ ਅਗਵਾਈ ਵਿੱਚ ਤੇ ਸੀਨੀਅਰ ਸਿਟੀਜਨ ਕੌਂਸਲ ਫੇਜ਼-1 ਮੁਹਾਲੀ ਸਹਿਯੋਗ ਨਾਲ ਲਗਾਏ ਗਏ| ਇਸ ਮੌਕੇ ਸੰਬੋਧਨ ਕਰਦਿਆਂ ਜਸਬੀਰ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹਨ| ਰੁੱਖਾਂ ਨਾਲ ਹੀ ਜਿੰਦਗੀ ਧੜਕਦੀ ਹੈ, ਇਹ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ| Tਹਨਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਉਹਨਾਂ ਦੀ ਸੰਭਾਲ ਵੀ ਕੀਤੀ ਜਾਣੀ ਚਾਹੀਦੀ ਹੈ|
ਇਸ ਮੌਕੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਰਤਿੰਦਰ ਸਿੰਘ ਸੋਢੀ, ਪ੍ਰੈਸ ਸਕੱਤਰ ਰਛਪਾਲ ਸਿੰਘ, ਪੰਜਾਬ ਪ੍ਰਧਾਨ ਕੁਲਦੀਪ ਸਿੰਘ ਭਿੰਡਰ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਤਰਸੇਮ ਪਾਲ, ਚੇਅਰਮੈਨ ਨਿਰਮਲ ਸਿੰਘ, ਮਹਿੰਦਰ ਸਿੰਘ, ਜਨਕ ਸਿੰਘ, ਸੁਰਜੀਤ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *