ਫੇਜ਼ 1 ਬੈਰੀਅਰ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ

ਐਸ ਏ ਐਸ ਨਗਰ, 13 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 1 ਦੇ ਬੈਰੀਅਰ ਚੌਂਕ ਵਿੱਚ ਆਵਾਰਾ ਪਸ਼ੂਆਂ ਦੀ ਹਰ ਸਮੇਂ ਹੀ ਭਰਮਾਰ ਰਹਿੰਦੀ ਹੈ| ਵੱਡੀ ਗਿਣਤੀ ਗਊ ਭਗਤ ਵੀ ਇਸ ਚੌਂਕ ਦੇ ਵਿਚਾਲੇ ਹੀ ਆਵਾਰਾ ਗਊਆਂ ਅਤੇ ਹੋਰ ਪਸ਼ੂਆਂ ਨੂੰ ਚਾਰਾ, ਰੋਟੀਆਂ, ਦੁੱਧ ਅਤੇ ਹੋਰ ਸਮਾਨ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਇਸ ਚੌਂਕ ਵਿੱਚ ਹਰ ਸਮੇਂ ਹੀ ਆਵਾਰਾ ਪਸ਼ੂਆਂ ਦੀ ਭੀੜ ਬਣੀ ਰਹਿੰਦੀ ਹੈ| ਜਿਸ ਕਾਰਨ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹ ਆਵਾਰਾ ਪਸ਼ੂ ਇਸ ਚੌਂਕ ਵਿੱਚ ਕੂੜਾ ਫਰੋਲ ਕੇ ਵੀ ਗੰਦਗੀ ਫੈਲਾਂਉਂਦੇ ਰਹਿੰਦੇ ਹਨ| ਇਸ ਤੋਂ ਇਲਾਵਾ ਇਹ ਆਵਾਰਾ ਪਸ਼ੂ ਆਪਸ ਵਿੱਚ ਲੜਦੇ ਵੀ ਰਹਿੰਦੇ ਹਨ| ਕਈ ਵਾਰ ਇਹ ਆਵਾਰਾ ਪਸ਼ੂ ਰਾਹਗੀਰਾਂ ਅਤੇ ਵਾਹਨਾਂ ਨੂੰ ਵੀ ਟੱਕਰ ਮਾਰ ਦਿੰਦੇ ਹਨ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ ਅਤੇ ਇਸ ਚੌਂਕ ਵਿੱਚ ਪਸ਼ੂਆਂ ਨੂੰ ਖਾਣ ਪੀਣ ਦਾ ਕੋਈ ਸਮਾਨ ਪਾਉਣ ਉਪਰ ਪਾਬੰਦੀ ਲਗਾਈ ਜਾਵੇ|

Leave a Reply

Your email address will not be published. Required fields are marked *