ਫੇਜ਼-1 ਵਿੱਚ ਦਿਨ-ਦਿਹਾੜੇ ਦੋ ਨੌਜਵਾਨ ਸੋਨੇ ਦੀ ਚੈਨੀ ਖੋਹ ਕੇ ਫਰਾਰ

ਐਸ ਏ ਐਸ ਨਗਰ, 17 ਜੁਲਾਈ (ਸ.ਬ.) ਪ੍ਰਸ਼ਾਸਨ ਵੱਲੋਂ ਇਕ ਪਾਸੇ ਸ਼ਹਿਰ ਵਾਸੀਆਂ ਦੀ ਸੁਰਖਿਆ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਮੁਹਾਲੀ ਪੁਲੀਸ ਵੱਲੋਂ ਵੀ ਥਾਂ-ਥਾਂ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਵੀ ਵੱਧ ਗਈਆਂ ਹਨ|
ਅੱਜ ਸਥਾਨਕ ਫੇਜ਼-1 ਵਿੱਚ ਘਰ ਦੇ  ਬਾਹਰ ਖੜੀ ਇਕ ਔਰਤ ਦੇ ਗਲੇ ਵਿੱਚੋਂ ਦਿਨ ਦਿਹਾੜੇ ਦੋ ਨੌਜਵਾਨ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਏ |
ਫੇਜ਼-1 ਦੀ ਵਸਨੀਕ ਏਕਤਾ ਸ਼ਰਮਾ ਪਤਨੀ ਐਡਵੋਕੇਟ ਵਿਵੇਕ ਸ਼ਰਮਾ ਵਸਨੀਕ ਫੇਜ਼-1 ਮੁਹਾਲੀ  ਨੇ ਦਸਿਆ ਕਿ ਦੁਪਹਿਰ ਕਰੀਬ ਇਕ ਵਜੇ ਉਹ ਆਪਣੇ ਘਰ ਦੇ ਬਾਹਰ               ਰੇਹੜੀ ਵਾਲੇ ਤੋਂ ਸਬਜੀ ਲੈਣ ਆਈ, ਜਦੋਂ ਉਹ ਸਬਜੀ ਵੇਖ ਰਹੀ ਸੀ ਕਿ ਉੱਥੇ ਇਕ ਮੋਟਰਸਾਈਕਲ ਤੇ ਦੋ ਨੌਜਵਾਨ ਆਏ, ਉਹਨਾਂ ਨੇ ਪਹਿਲਾਂ ਤਾਂ ਰੇਹੜੀ ਵਾਲੇ ਤੋਂ ਸਬਜੀ ਦਾ ਭਾਅ ਪੁੱਛਿਆ ਤੇ ਫਿਰ ਇਕ ਨੌਜਵਾਨ ਏਕਤਾ ਸ਼ਰਮਾ ਦੇ ਉਪਰ ਡਿੱਗਣ ਦੇ ਬਹਾਨੇ ਉਸਦੇ ਗਲੇ ਵਿਚ ਪਾਈ 17 ਗ੍ਰਾਮ ਸੋਨੇ ਦੀ ਚੈਨੀ ਖਿੱਚ ਕੇ ਫਰਾਰ ਹੋ ਗਿਆ| ਉਸਦੇ ਸ਼ੋਰ ਮਚਾਉਣ ਤੇ ਆਏ  ਪਰਿਵਾਰਕ ਮੈਂਬਰਾਂ ਨੇ 100 ਨੰਬਰ ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਚੁਕਿਆ ਹੀ ਨਹੀਂ, ਫਿਰ ਉਹਨਾਂ ਨੇ ਫੇਜ਼-1 ਦੇ ਥਾਣੇ ਫੋਨ ਕੀਤਾ ਤਾਂ ਉੱਥੋਂ ਆ ਕੇ ਦੋ ਕਾਂਸਟੇਬਲ ਏਕਤਾ ਸ਼ਰਮਾ ਤੋਂ ਲਿਖਤੀ   ਸ਼ਿਕਾਇਤ ਲੈ ਕੇ ਚਲੇ ਗਏ| ਇਸ ਘਟਨਾ ਕਾਰਨ ਇਲਾਕੇ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *