ਫੇਜ਼-1 ਵਿੱਚ ਬੂਟੇ ਲਗਾਏ

ਐਸ. ਏ. ਐਸ. ਨਗਰ, 5 ਜੂਨ (ਸ.ਬ.) ਮੁਹਾਲੀ ਫੇਜ਼-1 ਦੇ ਐਚ ਟਾਈਪ ਹਾਉਸਿੰਗ ਸੁਸਾਇਟੀ ਨੇ ‘ਸੰਕਲਪ ਸੰਸਥਾ’ ਦੇ ਸਹਿਯੋਗ ਨਾਲ 1 ਫੇਜ਼ ਦੇ ‘ਸਪੈਸ਼ਲ ਪਾਰਕ’ ਵਿੱਚ ਵਾਤਾਵਰਨ ਦਿਵਸ ਮਨਾਇਆ| ਇਸ ਮੌਕੇ ਮੁਹੱਲਾ ਨਿਵਾਸੀਆਂ ਵਲੋਂ ਪਾਰਕ ਵਿੱਚ ਕਈ ਤਰ੍ਹਾਂ ਦੇ ਫੁੱਲ ਬੂਟੇ ਲਗਾਏ ਗਏ| ਇਸ ਮੌਕੇ ਪ੍ਰਧਾਨ ਸੰਦੀਪ ਗੁਪਤਾ ਨੇ ਦੱਸਿਆ ਕਿ ਇਹ ਪੌਦੇ ਸੰਕਲਪ ਸੰਸਥਾ ਦੇ ਸਹਿਯੋਗ ਨਾਲ ਲਗਾਏ ਗਏ ਹਨ ਤੇ ਇਨ੍ਹਾਂ ਦੀ ਦੇਖਭਾਲ ਵੀ ਮੁਹੱਲਾ ਨਿਵਾਸੀਆਂ ਵਲੋਂ ਕੀਤੀ ਜਾਵੇਗੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਜਨਰਲ ਸਕੱਤਰ, ਐਮ ਪੀ ਸਿੰਘ ਖਜਾਨਚੀ, ਕੁਲਵਿੰਦਰ ਸਿੰਘ ਬਿੰਦਰਾ, ਅੰਕੁਸ਼ ਸ਼ਰਮਾ, ਮਹੇਸ਼ ਕੁਮਾਰ ਧਵਨ, ਰਜਿੰਦਰ ਸਿੰਘ, ਮਲਕੀਤ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਰਮੇਸ਼ ਸਚਦੇਵਾ, ਸ੍ਰੀਮਤੀ ਮੋਨਿਕਾ ਅਤੇ ਹਰਦੀਪ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *