ਫੇਜ਼ 1 ਵਿੱਚ ਲੱਗਿਆ ਡੀ ਸੀ ਦਫਤਰ ਦਾ ਦਿਸ਼ਾ ਸੂਚਕ ਬੋਰਡ ਲੋਕਾਂ ਨੂੰ ਪਾ ਰਿਹਾ ਹੈ ਭੁਲੇਖੇ ਵਿੱਚ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਸਥਾਨਕ ਫੇਜ਼-1 ਵਿੱਚ ਫਰੈਂਕੋ ਹੋਟਲ ਨੇੜੇ ਸੜਕ ਕਿਨਾਰੇ ਡੀ ਸੀ ਦਫਤਰ ਦੇ ਰਸਤੇ ਨੂੰ ਦਰਸਾਉਂਦਾ ਬੋਰਡ ਲੱਗਿਆ ਹੋਇਆ ਹੈ| ਅਸਲ ਵਿੱਚ ਇਹ ਬੋਰਡ ਪੁਰਾਣੇ ਡੀ ਸੀ ਦਫਤਰ ਨੂੰ ਦਰਸਾਉਂਦਾ ਹੈ ਜਦੋਂ ਕਿ ਹੁਣ ਡੀ ਸੀ ਦਫਤਰ ਕਾਫੀ ਸਮੇਂ ਤੋਂ ਨਵੀਂ ਥਾਂ ਸੈਕਟਰ 76 ਵਿੱਚ ਸਥਿਤ ਹੈ| ਇਹ ਜਰੂਰ ਹੈ ਕਿ ਪਹਿਲਾਂ ਫੇਜ਼ 1 ਵਿੱਚ ਹੀ ਡੀ ਸੀ ਦਫਤਰ ਹੁੰਦਾ ਸੀ ਪਰ ਉਸ ਥਾਂ ਹੁਣ ਡੀ ਸੀ ਦਫਤਰ ਤਬਦੀਲ ਹੋਣ ਕਾਰਨ ਪਾਰਕਿੰਗ ਹੀ ਬਣੀ ਹੋਈ ਹੈ|
ਜਦੋਂ ਵੀ ਦੂਜੇ ਸ਼ਹਿਰਾਂ ਤੋਂ ਲੋਕ ਮੁਹਾਲੀ ਵਿੱਚ ਆਉਂਦੇ ਹਨ ਅਤੇ ਉਹਨਾਂ ਨੂੰ ਡੀ ਸੀ ਦਫਤਰ ਵਿੱਚ ਕੋਈ ਕੰਮ ਹੁੰਦਾ ਹੈ ਤਾਂ ਉਹ ਇਹ ਗਲਤ ਬੋਰਡ ਨੂੰ ਵੇਖ ਕੇ ਪੁਰਾਣੇ ਡੀ ਸੀ ਦਫਤਰ ਪਹੁੰਚ ਜਾਂਦੇ ਹਨ ਜਦੋਂ ਉਸ ਥਾਂ ਡੀ ਸੀ ਦਫਤਰ ਨਹੀਂ ਲੱਭਦਾ ਤਾਂ ਉਹ ਹੋਰਨਾਂ ਲੋਕਾਂ ਤੋਂ ਪੁਛਦੇ ਹੋਏ ਨਵੇਂ ਦਫਤਰ ਪਹੁੰਚਦੇ ਹਨ| ਇਸ ਤਰ੍ਹਾਂ ਇਸ ਬੋਰਡ ਕਾਰਨ ਪਏ ਭੁਲੇਖੇ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|

Leave a Reply

Your email address will not be published. Required fields are marked *