ਫੇਜ਼-1 ਵਿੱਚ ਸਫਾਈ ਦਾ ਬੁਰਾ ਹਾਲ

ਐਸ. ਏ. ਐਸ. ਨਗਰ, 3 ਫਰਵਰੀ (ਸ.ਬ.) ਮੁਹਾਲੀ ਦੇ ਫੇਜ਼-1 (ਮੁਹਾਲੀ ਪਿੰਡ) ਵਿੱਚ ਸਫਾਈ ਦਾ ਬੁਰਾ ਹਾਲ ਹੈ, ਜਿਸ ਕਰਕੇ ਇਲਾਕਾ ਵਾਸੀ ਅਤੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ| ਇਸ ਗੰਦਗੀ ਤੋਂ ਬਿਮਾਰੀ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ|
ਇਸ ਇਲਾਕੇ ਵਿਚ ਅਨੇਕਾਂ ਥਾਵਾਂ ਉਪਰ ਗੰਦਗੀ ਦੇ ਢੇਰ ਪਏ ਹਨ, ਜਿਹਨਾਂ ਵਿੱਚ ਬਹੁਤ ਬਦਬੂ ਮਾਰ ਰਹੀ ਹੈ, ਜਿਸ ਕਰਕੇ ਇੰਨੀ ਗੰਦਗੀ ਕੋਲੋਂ ਲੰਘਣ ਸਮੇਂ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਤੋਂ ਇਲਾਵਾ ਇਸ ਗੰਦਗੀ ਨੂੰ ਹਰ ਸਮੇਂ ਹੀ ਅਵਾਰਾ ਪਸ਼ੂ ਵੀ ਫਰੋਲਦੇ ਰਹਿੰਦੇ ਹਨ ਜਿਸ ਕਰਕੇ ਇਹ ਗੰਦਗੀ ਦੂਰ ਦੂਰ ਤੱਕ ਫੈਲ ਜਾਂਦੀ ਹੈ| ਇਸ ਗੰਦਗੀ ਨੂੰ ਖਾ ਕੇ ਕਈ ਅਵਾਰਾ ਪਸ਼ੂ ਬਿਮਾਰ ਵੀ ਹੋ ਚੁੱਕੇ ਹਨ|
ਸਮਾਜ ਸੇਵਕ ਸ੍ਰੀ ਅਤੁਲ ਸ਼ਰਮਾ ਦਾ ਕਹਿਣਾ ਹੈ ਕਿ ਮੁਹਾਲੀ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਇਲਾਕੇ ਵਿੱਚ ਪਈ ਗੰਦਗੀ ਦੀ ਸਫਾਈ ਕਰਵਾਉਣੀ ਚਾਹੀਦੀ ਹੈ ਅਤੇ ਇਸ ਇਲਾਕੇ ਵਿੱਚ ਦਵਾਈ ਦਾ ਛਿੜਕਾਓ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਬਿਮਾਰੀ ਨਾ ਫੈਲ ਸਕੇ|

Leave a Reply

Your email address will not be published. Required fields are marked *