ਫੇਜ਼ 1 ਵਿੱਚ ਸੁਰਖਿਆ ਦੇ ਲੋੜੀਂਦੇ ਪ੍ਰਬੰਧ ਕਰੇ ਪੁਲੀਸ : ਵਿਰਦੀ

ਐਸ.ਏ.ਐਸ ਨਗਰ, 11 ਜੁਲਾਈ (ਸ.ਬ.) ਹਾਊਸ ਉਨਰਜ਼ ਵੈਲਫੇਅਰ ਐਸੋਸੀਏਸ਼ਨ (ਰਜ਼ਿ.) ਦੇ ਪ੍ਰਧਾਨ ਇੰਜ. ਪੀ.ਐਸ.ਵਿਰਦੀ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਅਪਰਾਧਿਕ ਵਾਰਦਾਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਚਿੰਤਾਜਨਕ ਹੈ ਅਤੇ ਇਹਨਾਂ ਤੇ ਕਾਬੂ ਕਰਨ ਲਈ ਪੁਲੀਸ ਨੂੰ ਲੋੜੀਂਦੇ ਸੁਰਖਿਆ ਪ੍ਰਬੰਧ ਕਰਨੇ ਚਾਹੀਦੇ ਹਨ| ਉਹਨਾਂ ਦੱਸਿਆ ਕਿ ਅੱਜ ਸਵੇਰੇ ਫੇਜ਼ 1 ਦੇ ਪਾਰਕ ਨੰ: 2 ਵਿੱਚ ਐਚ.ਈ. ਮਕਾਨਾਂ ਦੇ ਇੱਕ ਨਿਵਾਸੀ ਨੇ ਇੱਕ ਲਾਵਾਰਿਸ ਬੈਗ ਪਿਆ ਦੇਖਿਆ ਅਤੇ ਉਹਨਾਂ ਨਾਲ ਸੰਪਰਕ ਕਰਕੇ ਇਸ ਸੰਬਧੀ ਜਾਣਕਾਰੀ ਦਿੱਤੀ| ਮੌਕੇ ਤੇ ਪੰਹੁਚ ਕੇ ਜਦੋਂ ਉਹਨਾਂ ਦੇਖਿਆ ਤਾਂ ਬੈਗ ਵਿੱਚ ਕੁਝ ਜਰੂਰੀ ਦਸਤਾਵੇਜ ਜਿਵੇਂ ਆਈ. ਡੀ. ਕਾਰਡ ਅਤੇ ਏ.ਟੀ.ਐਮ. ਕਾਰਡ ਆਦਿ ਪਏ ਸਨ| ਉਹਨਾਂ ਦੱਸਿਆ ਕਿ ਸਾਮਾਨ ਦੀ ਪੜਤਾਲ ਕਰਨ ਤੇ ਪਤਾ ਚੱਲਿਆ ਕਿ ਇਹ ਬੈਗ ਰਣਜੀਤ ਕੌਰ ਨਾਂ ਦੀ ਲੜਕੀ (ਜੋ ਕਿ ਫੇਜ਼ 5 ਵਿੱਚ ਪੀ.ਜੀ ਦੀ ਵਸਨੀਕ ਹੈ) ਦਾ ਹੈ| ਉਹਨਾਂ ਦੱਸਿਆ ਕਿ ਪ੍ਰਾਪਤ ਦਸਤਾਵੇਜਾਂ ਦੇ ਆਧਾਰ ਤੇ ਉਸ ਲੜਕੀ ਨਾਲ ਫੋਨ ਤੇ ਸੰਪਰਕ ਕਰਕੇ ਇਹ ਬੈਗ ਸਥਾਨਕ ਸੈਰ ਕਰਨ ਵਾਲੀਆਂ ਔਰਤਾਂ ਦੀ ਮੌਜੂਦਗੀ ਵਿੱਚ ਉਸਨੂੰ ਦੇ ਦਿੱਤਾ ਗਿਅ.ਾ| ਇਸ ਸੰਬਧੀ ਉਕਤ ਲੜਕੀ ਨੇ ਦੱਸਿਆ ਕਿ ਉਸਦਾ ਬੈਗ ਬੀਤੇ ਦਿਨੀਂ ਕਿਸੇ ਅਣਪਛਾਤੇ ਵਿਅਕਤੀ ਨੇ ਖੋਹ ਲਿਆ ਸੀ|
ਇੰਜ.ਪੀ.ਐਸ ਵਿਰਦੀ ਨੇ ਬੀਤੇ ਦਿਨੀਂ ਫੇਜ਼ 1 ਵਿੱਚ ਹੋਈਆਂ ਲੁੱਟ ਦੀਆਂ ਘਟਨਾਵਾਂ ਤੇ ਚਿੰਤਾ ਜਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਪੁਲੀਸ ਪ੍ਰਸ਼ਾਸਨ ਵਲੋਂ ਇਸ ਇਲਾਕੇ ਵਿੱਚ ਪੈਟਰੋਲ ਪਾਰਟੀਆਂ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ|

Leave a Reply

Your email address will not be published. Required fields are marked *