ਫੇਜ਼ 10 ਦੀ ਮਾਰਕੀਟ ਵਿੱਚ ਬਾਥਰੂਮਾਂ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 17 ਮਈ (ਆਰ ਪੀ ਵਾਲੀਆ) ਸਥਾਨਕ ਫੇਜ਼ 10 ਦੀ ਮਾਰਕੀਟ ਵਿੱਚ ਸਥਿਤ ਮਰਦਾਨਾ ਬਾਥਰੂਮ ਦਾ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਲੋਕਾਂ ਨੂੰ ਬ ਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਦੁਕਾਨਦਾਰ ਅਸ਼ੋਕ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਬਾਥਰੂਮ ਵਿੱਚ ਸੀਟ ਦਾ ਕਵਰ ਟੁੱਟਿਆ ਪਿਆ ਹੈ, ਇਸ ਬਾਥਰੂਮ ਵਿਚੋਂ ਟੂਟੀਆਂ ਗਾਇਬ ਹਨ, ਜਿਸ ਕਰਕੇ ਟੂਟੀਆਂ ਵਿਚੋਂ ਪਾਣੀ ਵਗਦਾ ਰਹਿੰਦਾ ਹੈ| ਇਸ ਬਾਥਰੂਮ ਦਾ ਫਰਸ਼ ਵੀ ਟੁੱਟਿਆ ਪਿਆ ਹੈ| ਇਸ ਬਾਥਰੂਮ ਵਿੱਚ ਲੱਗੇ ਵਾਸਵੇਸਨ ਦੀਆਂ ਪਾਈਪਾਂ ਵੀ ਗਾਇਬ ਹਨ| ਇਸ ਬਾਥਰੂਮ ਦੀ ਟੈਂਕੀ ਵਿੱਚ ਗੰਦਗੀ ਫੈਲੀ ਹੋਈ ਹੈ ਜਿਸ ਕਾਰਨ ਪਾਣੀ ਵਾਲੀਆਂ ਪਾਈਪਾਂ ਬਲਾਕ ਹੋ ਗਈਆਂ ਹਨ ਅਤੇ ਪਾਣੀ ਸਹੀ ਤਰੀਕੇ ਨਾਲ ਹੇਠਾਂ ਆਉਂਦਾ ਹੀ ਨਹੀਂ|
ਇਸ ਸਬੰਧੀ ਜਦੋਂ ਸਫਾਈ ਸੇਵਕ ਨਥੂ ਰਾਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸਨੇ ਇਸ ਬਾਥਰੂਮ ਦੀ ਹਾਲਤ ਬਾਰੇ ਕਈ ਵਾਰ ਸੁਪਰਵਾਈਜਰ ਅਸ਼ੋਕ ਕੁਮਾਰ ਨੂੰ ਜਾਣਕਾਰੀ ਦਿੱਤੀ ਹੈ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ|
ਇਸ ਸਬੰਧੀ ਜਦੋਂ ਸੁਪਰਵਾਈਜਰ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਇਸ ਬਾਥਰੂਮ ਦੀ ਹਾਲਤ ਵਿੱਚ ਸੁਧਾਰ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *