ਫੇਜ਼ -10 ਦੀ ਸੁੰਨੀ ਪਈ ਕੋਠੀ ਵਿੱਚ ਚੋਰੀ

ਐਸ ਏ ਐਸ ਨਗਰ, 14 ਨਵੰਬਰ (ਸ.ਬ.) ਸਥਾਨਕ ਫੇਜ 10 ਦੀ ਕੋਠੀ ਨੰਬਰ 1527 ਵਿਚ ਚੋਰੀ ਹੋ ਗਈ, ਪਰ ਕੋਠੀ ਮਾਲਕ ਦੇ ਮੁੰਬਈ ਵਿਚ ਹੋਣ ਕਾਰਨ ਚੋਰੀ ਹੋਏ ਸਮਾਨ ਦਾ ਪਤਾ ਨਹੀਂ ਚਲ ਸਕਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਂੌਸਲਰ ਹਰਦੀਪ ਸਿੰਘ ਸਰਾਓਂ ਨੇ ਦਸਿਆ ਕਿ ਇਸ ਕੋਠੀ ਦੇ ਮਾਲਕ ਐਚ ਐਸ ਪਾਹਵਾ ਪਰਿਵਾਰ ਸਮੇਤ ਚਾਰ ਪੰਜ ਦਿਨ ਪਹਿਲਾਂ ਮੁੰਬਈ ਆਪਣੀ ਬੇਟੀ ਕੋਲ ਚਲੇ ਗਏ ਸੀ| ਅੱਜ ਇਸਦੇ ਗੁਆਂਢੀਆਂ ਨੇ ਦੇਖਿਆ ਕਿ ਇਸ ਦੀ ਕੋਠੀ ਦੇ ਦਰਬਾਜੇ ਖੁੱਲੇ ਪਏ ਹਨ, ਜਿਨ੍ਹਾਂ ਨੇ ਇਸਦੀ ਸੂਚਨਾ ਉਹਨਾਂ ਨੂੰ ਦਿਤੀ| ਉਹਨਾਂ ਨੇ ਮੌਕੇ ਉਪਰ ਪਹੁੰਚ ਕੇ ਪੁਲੀਸ ਬੁਲਾਈ| ਉਹਨਾਂ ਕਿਹਾ ਕਿ ਚੋਰ ਬੈਡਰੂਮ ਦੇ ਦਰਵਾਜੇ ਦੀ ਕੁੰਡੀ ਤੋੜ ਕੇ ਕੋਠੀ ਅੰਦਰ ਦਾਖਲ ਹੋਏ| ਚੋਰਾਂ ਨੇ ਘਰ ਵਿਚ ਪਈ ਅਲਮਾਰੀ ਤੋੜ ਦਿਤੀ ਸੀ ਅਤੇ ਸਮਾਨ ਖਿਲਰਿਆ ਪਿਆ ਸੀ|
ਉਹਨਾਂ ਕਿਹਾ ਕਿ ਕੋਠੀ ਮਾਲਕ ਦੇ ਆਉਣ ਤੋਂ ਬਾਅਦ ਹੀ ਕੋਠੀ ਵਿਚੋਂ ਚੋਰੀ ਹੋਏ ਸਮਾਨ ਬਾਰੇ ਪਤਾ ਚਲੇਗਾ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਕਾਫੀ ਵੱਧ ਗਈਆਂ ਹਨ, ਇਸ ਲਈ ਇਸ ਇਲਾਕੇ ਵਿਚ ਪੁਲੀਸ ਦੀ ਗਸਤ ਵਧਾਈ ਜਾਵੇ|

Leave a Reply

Your email address will not be published. Required fields are marked *