ਫੇਜ਼-10 ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 7 ਜੂਨ (ਸ.ਬ.) ਬੀਤੀ ਰਾਤ ਪਈ ਬਰਸਾਤ ਕਾਰਨ ਫੇਜ਼-10 ਵਿੱਚ ਹਰ ਪਾਸੇ ਹੀ ਪਾਣੀ ਹੀ ਪਾਣੀ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਸ੍ਰੀ ਹਰਜੀਤ ਸਿੰਘ ਸਰਾਓਂ ਨੇ ਕਿਹਾ ਕਿ ਅਜੇ ਤਾਂ ਬਰਸਾਤ ਨੇ ਸਿਰਫ ਆਪਣਾ ਟ੍ਰੇਲਰ ਹੀ ਵਿਖਾਇਆ ਹੈ, ਜਿਸ ਦੇ ਬਾਵਜੂਦ ਫੇਜ਼-10 ਵਿੱਚ ਸੜਕਾਂ ਉੱਪਰ 6-6 ਇੰਚ ਪਾਣੀ ਖੜਾ ਹੋ ਗਿਆ ਹੈ| ਇਸ ਬਰਸਾਤੀ ਪਾਣੀ ਦੀ ਕਿਸੇ ਪਾਸੇ ਵੀ ਨਿਕਾਸੀ ਨਹੀਂ ਹੋ ਰਹੀ|
ਉਹਨਾਂ ਕਿਹਾ ਕਿ ਅਸਲ ਵਿੱਚ ਇਸ ਇਲਾਕੇ ਵਿੱਚ ਰੋਡ ਗਲੀਆਂ ਦੀ ਲੰਮੇ ਸਮੇਂ ਤੋਂ ਸਫਾਈ ਨਹੀਂ ਕੀਤੀ ਗਈ| ਜਿਸ ਕਾਰਨ ਇਸ ਇਲਾਕੇ ਵਿੱਚ ਥੋੜਾ ਜਿਹਾ ਮੀਂਹ ਪੈਣ ਕਾਰਨ ਹੀ ਪਾਣੀ ਖੜ ਜਾਂਦਾ ਹੈ| ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਦੀਆਂ ਰੋਡ ਗਲੀਆਂ ਦੀ ਜਲਦੀ ਤੋਂ ਜਲਦੀ ਸਫਾਈ ਕਰਵਾਈ ਜਾਵੇ ਤਾਂ ਕਿ ਆਉਣ ਵਾਲੀਆਂ ਬਰਸਾਤਾਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਸਕੇ

Leave a Reply

Your email address will not be published. Required fields are marked *