ਫੇਜ਼ 10 ਵਿਖੇ ਸੈਨਿਕ ਭਲਾਈ ਬੋਰਡ ਨੇੜੇ ਪੇਵਰ ਬਲਾਕ ਬਣਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਸਥਾਨਕ ਫੇਜ਼ 10 ਵਿਖੇ ਸੈਨਿਕ ਭਲਾਈ ਬੋਰਡ ਦੇ ਦਫਤਰ ਨੇੜੇ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਅੱਜ ਫੁਟਪਾਥ ਉਪਰ ਪੇਵਰ ਬਲਾਕ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਂੌਸਲਰ ਹਰਦੀਪ ਸਿੰਘ ਸਰਾਓਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਇਸ ਕੰਮ ਦਾ ਉਦਘਾਟਨ ਲੈਫ ਕਰਨਲ ਕੁਲਦੀਪ ਕੌਰ ਸਰਾਓਂ ਨੇ ਕੀਤਾ| ਉਹਨਾਂ ਦੱਸਿਆ ਕਿ ਇਸ ਕੰਮ ਉਪਰ 25 ਲੱਖ ਦੇ ਕਰੀਬ ਖਰਚਾ ਆਵੇਗਾ| ਉਹਨਾਂ ਕਿਹਾ ਕਿ ਇਸ ਦਫਤਰ ਦੇ ਬਾਹਰ ਲੰਮੇ ਸਮੇਂ ਤੋਂ ਪਾਰਕਿੰਗ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤਹਿਤ ਅੱਜ ਇਥੇ ਵਾਹਨਾਂ ਦੇ ਖੜੇ ਕਰਨ ਲਈ ਫੁੱਟਪਾਥ ਉਪਰ ਪੇਵਰ ਬਲਾਕ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ|
ਇਸ ਮੌਕੇ ਕਂੌਸਲਰ ਅਰੁਣ ਸ਼ਰਮਾ, ਬ੍ਰਿਗੇਡੀਅਰ ਜੇ ਐਸ ਅਰੋੜਾ ਡਾਇਰੈਕਟਰ ਸੈਨਿਕ ਵੈਲਫੇਅਰ ਬੋਰਡ, ਕਰਨਲ ਐਚ ਐਸ ਬਾਜਵਾ, ਕਰਨਲ ਐਸ ਐਸ ਸੋਹੀ, ਕਰਨਲ ਜੇ ਐਸ ਖਹਿਰਾ, ਕਰਨਲ ਹਰਬੰਸ ਸਿੰਘ, ਕਰਨਲ ਐਚ ਐਸ ਸੇਠੀ, ਕੈਪਟਨ ਜੇ ਐਸ ਗਰੇਵਾਲ, ਕੈਪਟਨ ਮੱਖਣ ਸਿੰਘ, ਐਮ ਸੀ ਕੰਵਲਜੀਤ ਸਿੰਘ ਰੂਬੀ, ਐਮ ਸੀ ਗੁਰਮੀਤ ਸਿੰਘ ਵਾਲੀਆ, ਐਮ ਸੀ ਬੌਬੀ ਕੰਬੋਜ, ਸੈਨਿਕ ਵੈਲਫੇਅਰ ਬੋਰਡ ਦੇ ਸਾਰੇ ਕਰਮਚਾਰੀ , ਕਸ਼ਮੀਰ ਸਿੰਘ ਸੰਧੂ, ਨਛੱਤਰ ਸਿੰਘ ਖਿਆਲਾ, ਗੁਰਮੀਤ ਸਿੰਘ, ਜੀਐਸ ਸੋਢੀ, ਜਸਮੇਰ ਸਿੰਘ, ਲਖਬੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *