ਫੇਜ਼-10 ਵਿਚ ਹੋ ਰਹੀ ਹੈ ਗੰਦੇ ਪਾਣੀ ਦੀ ਸਪਲਾਈ

ਐਸ. ਏ. ਐਸ. ਨਗਰ, 15 ਅਪ੍ਰੈਲ (ਸ.ਬ.) ਸਥਾਨਕ ਫੇਜ਼-10 ਵਿਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਮਿਉਂਸਪਲ ਕੌਂਸਲਰ ਸ. ਹਰਦੀਪ ਸਿੰਘ ਸਰਾਓ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ, ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ | ਇਹ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਦੇ ਯੋਗ ਨਹੀਂ ਹੈ|
ਉਹਨਾਂ ਦੱਸਿਆ ਕਿ ਇਸ ਸੰਬਧੀ ਉਹਨਾਂ ਨੇ ਪਬਲਿਕ ਹੈਲਥ ਵਿਭਾਗ ਦੇ ਜੇ. ਈ ਨਾਲ ਵੀ ਗੱਲ ਬਾਤ ਕੀਤੀ ਸੀ, ਜਿਹਨਾਂ ਨੇ ਇਹ ਸਮੱਸਿਆ ਹਲ ਕਰਨ ਦਾ ਭਰੋਸਾ ਦਿੱਤਾ ਸੀ ਪਰ  ਅਜੇ ਤੱਕ ਇਸ ਇਲਾਕੇ ਵਿੱਚ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ|
ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਪੀਣ ਲਈ ਸਾਫ ਪਾਣੀ ਦੀ ਸਪਲਾਈ ਕੀਤੀ ਜਾਵੇ ਇਸ ਸੰਬਧੀ ਸੰਪਰਕ ਕਰਨ ਤੇ ਪਬਲਿਕ ਹੈਲਥ ਵਿਭਾਗ ਦੇ ਐਕਸੀਅਨ ਸ੍ਰੀ ਕਮਲ ਕਿਸ਼ੋਰ ਨੇ ਕਿਹਾ ਕਿ ਅੱਜ ਕੱਲ ਪਾਣੀ ਕਾਫੀ ਘਾਟ ਆ ਰਹੀ ਹੈ ਅਤੇ ਉਪਰੋਕਤ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ| ਉਹਨਾਂ ਕਿਹਾ ਕਿ ਚਲਦੀ ਹੀ ਉਹ ਇਸ ਸਮੱਸਿਆ ਨੂੰ ਹਲ ਕਰਵਾ ਦੇਣਗੇ|

Leave a Reply

Your email address will not be published. Required fields are marked *