ਫੇਜ਼ 10 ਵਿੱਚ ਔਰਤ ਤੋਂ ਪਰਸ ਖੋਹਿਆ

ਐਸ ਏ ਐਸ ਨਗਰ, 29 ਜੂਨ (ਸ.ਬ.) ਸਥਾਨਕ ਫੇਜ਼ 10 ਵਿੱਚ ਬੀਤੀ ਰਾਤ ਇਕ ਔਰਤ ਤੋਂ ਪਰਸ ਖੋਹਣ ਦਾ ਸਮਾਚਾਰ ਮਿਲਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ 10 ਦੇ ਮਕਾਨ ਨੰਬਰ 2011 ਦੇ ਵਸਨੀਕ ਸਰਬਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹਨਾਂ ਦੀ ਪਤਨੀ ਰਤਨਜੀਤ ਕੌਰ, ਜੋ ਕਿ ਚੰਡੀਗੜ੍ਹ ਦੇ ਇਕ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਹੈ, ਨੇ ਕਾਰ ਕੋਠੀ ਵਿੱਚ ਖੜੀ ਕਰਕੇ ਜਿਵੇਂ ਹੀ ਕੋਠੀ ਦਾ ਗੇਟ ਬੰਦ ਕਰਨਾ ਚਾਹਿਆ ਤਾਂ ਹੈਲਮਟਧਾਰੀ ਇਕ ਮੋਟਰਸਾਇਕਲ ਸਵਾਰ ਉਸ ਤੋਂ ਝਪਟਾ ਮਾਰ ਕੇ ਪਰਸ ਖੋਹ ਕੇ ਲੈ ਗਿਆ| ਇਸ ਪਰਸ ਵਿੱਚ ਆਧਾਰ ਕਾਰਡ, ਵੋਟਰ ਕਾਰਡ, ਕ੍ਰੈਡਿਟ ਕਾਰਡ, ਚਾਰ ਪੰਜ ਰੁਪਏ ਵੀ ਸਨ| ਉਹਨਾਂ ਨੇ ਤੁੰਰਤ ਹੀ 100 ਨੰਬਰ ਉਪਰ ਫੋਨ ਕੀਤਾ ਤੇ ਪੀਸੀ ਆਰ ਮੁਲਾਜਮਾਂ ਨੇ ਆਉਣ ਤੋਂ ਬਾਅਦ ਫੇਜ਼ 11 ਦੀ ਪੁਲੀਸ ਚੌਂਕੀ ਫੋਨ ਕਰਕੇ ਜਾਂਚ ਅਧਿਕਾਰੀ ਨੂੰ ਬੁਲਾਇਆ ਜੋ ਕਿ ਉਹਨਾਂ ਦੇ ਬਿਆਨ ਲੈ ਕੇ ਜਾ ਚੁੱਕਿਆ ਹੈ| ਉਹਨਾਂ ਦਸਿਆ ਕਿ ਉਹਨਾਂ ਦੇ ਘਰ ਦੇ ਆਲੇ ਦੁਆਲੇ ਕਈ ਘਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਜਿਹਨਾਂ ਦੀ ਜਾਂਚ ਕਰਕੇ ਪੁਲੀਸ ਝਪਟਮਾਰ ਨੂੰ ਫੜ ਸਕਦੀ ਹੈ|
ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਹਨੇਰਾ ਹੋਣ ਕਰਕੇ ਨਾ ਤਾਂ ਉਹ ਮੋਟਰ ਸਾਈਕਲ ਦਾ ਨੰਬਰ ਨੋਟ ਕਰ ਸਕੇ ਤੇ ਨਾ ਹੀ ਬੰਦੇ ਦੀ ਪਹਿਚਾਣ ਹੋ ਸਕੀ, ਕਿਉਂਕਿ ਉਸ ਨੇ ਹੈਲਮੇਟ ਪਾਇਆ ਹੋਇਆ ਸੀ| ਪੁਲੀਸ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ|

Leave a Reply

Your email address will not be published. Required fields are marked *