ਫੇਜ਼ 10 ਵਿੱਚ ਜਨ ਸੁਵਿਧਾ ਦੇ ਪਿੱਛੇ ਮੁਰੰਮਤ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਮੰਗ

ਐਸ ਏ ਐਸ ਨਗਰ, 13 ਮਾਰਚ (ਸ.ਬ.) ਫੇਜ਼ 10 ਦੇ ਵਸਨੀਕਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਜਨ ਸਿਹਤ ਵਿਭਾਗ ਜਲ ਅਤੇ ਸਪਲਾਈ ਦੇ ਐਸ ਡੀ ਓ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਫੇਜ਼ 10 ਵਿੱਚ ਸਥਿਤ ਸ਼ੋਅ ਰੂਮ ਨੰਬਰ 60 ਅਤੇ 61 ਦੇ ਵਿਚਾਲੇ ਅਤੇ ਜਨ ਸੁਵਿਧਾ ਦੇ ਪਿੱਛੇ ਮੁਰੰਮਤ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ|
ਇਲਾਕਾ ਵਾਸੀ ਹਰਬੰਸ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਬੀ ਐਸ ਵਾਲੀਆ, ਪਰਗਟ ਸਿੰਘ ਸਿੱਧੂ, ਦੁਕਾਨਦਾਰ ਰਾਮ ਸਿੰਘ, ਬਲਜੀਤ ਸਿੰਘ ਅਤੇ ਹੋਰਨਾਂ ਨੇ ਲਿਖਿਆ ਹੈ ਕਿ ਫੇਜ਼ 10 ਦੀ ਮਾਰਕੀਟ ਵਿੱਚ ਸ਼ੋਅਰੂਮ ਨੰਬਰ 60 ਅਤੇ 61 ਦੇ ਵਿਚਕਾਰ ਅਤੇ ਜਨ ਸੁਵਿਧਾ ਦੇ ਪਿਛੇ ਕਾਫੀ ਸਮੇਂ ਕਿਸੇ ਕੰਮ ਲਈ ਪੁਟਾਈ ਦਾ ਕੰਮ ਕੀਤਾ ਗਿਆ ਸੀ ਪਰ ਉਸ ਕੰਮ ਤੋਂ ਬਾਅਦ ਉਥੇ ਸੜਕ ਦੀ ਮੁਰੰਮਤ ਦਾ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਉਥੇ ਕਾਫੀ ਟੋਏ ਵੀ ਪਏ ਹੋਏ ਹਨ ਅਤੇ ਉਥੇ ਕੂੜੇ ਦੇ ਵੀ ਢੇਰ ਲੱਗੇ ਹੋਏ ਹਨ| ਇਸਤੋਂ ਇਲਾਵਾ ਸੀਵਰੇਜ ਦਾ ਲੀਕ ਕਰਦਾ ਪਾਣੀ ਵੀ ਉਥੇ ਖੜ੍ਹਾ ਰਹਿੰਦਾ ਹੈ ਅਤੇ ਇਹ ਪਾਣੀ ਸੜਕ ਉਪਰ ਵੀ ਆ ਜਾਂਦਾ ਹੈ ਜਿਸ ਕਾਰਨ ਇਸ ਮਾਰਕੀਟ ਦੇ ਦੁਕਾਨਦਾਰਾਂ ਅਤੇ ਇਸ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਇਸ ਥਾ ਉਪਰ ਦੋਵੇਂ ਪਾਸੇ ਲੱਗੀ ਰੇਲਿੰਗ ਦੇ ਵੀ ਦੋ ਫਰੇਮ ਤੋੜ ਕੇ ਕੁਝ ਲੋਕਾਂ ਨੇ ਉਥੇ ਰਸਤਾ ਹੀ ਬਣਾ ਲਿਆ ਹੈ, ਇਸ ਰਸਤੇ ਵਿੱਚ ਦੀ ਹੀ ਦੋ ਪਹੀਆ ਵਾਹਨਾਂ ਦੇ ਨਾਲ ਨਾਲ ਚਾਰ ਪਹੀਆ ਵਾਹਨ ਵੀ ਲਿਜਾਏ ਜਾਂਦੇ ਹਨ|
ਪੱਤਰ ਦੇ ਅੰਤ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਥਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਸੀਵਰੇਜ ਦੇ ਪਾਣੀ ਦੀ ਲੀਕੇਜ ਨੂੰ ਬੰਦ ਕੀਤਾ ਜਾਵੇ, ਟੁੱਟੀ ਹੋਈ ਰੇਲਿੰਗ ਠੀਕ ਕਰਵਾਈ ਜਾਵੇ|

Leave a Reply

Your email address will not be published. Required fields are marked *