ਫੇਜ਼ 10 ਵਿੱਚ ਪਾਣੀ ਸਪਲਾਈ ਦੀ ਮਾੜੀ ਹਾਲਤ ਵਿੱਚ ਸੁਧਾਰ ਦੀ ਮੰਗ

ਐਸ. ਏ. ਐਸ. ਨਗਰ, 5 ਅਕਤੂਬਰ (ਸ.ਬ.) ਸਥਾਨਕ ਫੇਜ਼-10 ਵਿੱਚ ਪੀਣ ਵਾਲੇ ਪਾਣੀ ਦੀ ਮਾੜੀ ਸਪਲਾਈ ਤੋਂ ਤੰਗ ਆਏ ਵਸਨੀਕਾਂ ਵਲੋਂ ਕੌਂਸਲਰ ਸ੍ਰ.ਹਰਦੀਪ ਸਿੰਘ ਸਰਾਉ ਦੀ ਅਗਵਾਈ ਵਿੱਚ ਜਨ ਸਿਹਤ ਵਿਭਾਗ ਦੇ ਐਸ. ਈ. ਸ੍ਰ. ਬੀ. ਐਸ. ਸੰਧੂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਫੇਜ਼-10 ਦੇ ਮਕਾਨਾਂ ਵਿੱਚ ਵਸਨੀਕਾਂ ਨੂੰ ਪਾਣੀ ਸਪਲਾਈ ਦੀ ਘਾਟ ਕਾਰਣ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ|
ਕੌਂਸਲਰ ਸ੍ਰ. ਹਰਪ੍ਰੀਤ ਸਰਾਉ ਨੇ ਦੱਸਿਆ ਕਿ ਫੇਜ਼-10 ਵਿੱਚ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਭਾਰੀ ਸਮੱਸਿਆ ਪੇਸ਼ ਆ ਰਹੀ ਹੈ ਅਤੇ ਸ਼ਾਮ ਵੇਲੇ ਸਿਰਫ           ਡੇਢ ਘੰਟਾ (7.30 ਵਜੇ ਤੋਂ 9 ਵਜੇ ਤੱਕ ) ਹੀ ਪਾਣੀ ਦੀ ਸਪਲਾਈ ਮਿਲ ਰਹੀ ਹੈ ਜਿਸ ਕਾਰਣ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਉਹਨਾਂ ਦੱਸਿਆ ਕਿ ਫੇਜ਼-10 ਵਿੱਚ ਬਣੇ ਅੰਡਰ ਗ੍ਰਾਉਂਡ ਵਾਟਰ ਟੈਂਕਰ ਵਿਖੇ ਆਏ ਜਨਸਿਹਤ ਵਿਭਾਗ ਦੇ ਅਧਿਕਾਰੀਆਂ (ਜਿਹਨਾਂ ਵਿੱਚ ਐਸ. ਈ. ਤੋਂ ਇਲਾਵਾ ਐਕਸੀਅਨ ਸ੍ਰੀ ਕਮਲ ਕਿਸ਼ੋਰ ਅਤੇ ਐਸ. ਡੀ. ਉ. ਸ੍ਰੀ ਭਾਰਤ ਭੂਸ਼ਣ ਵੀ ਸ਼ਾਮਿਲ ਸਨ) ਨਾਲ ਹੋਈ ਇਸ ਮੁਲਾਕਾਤ ਦੌਰਾਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਣਗੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਰਪਿੰਦਰ ਸਿੰਘ ਰੰਗੀ, ਸ੍ਰ. ਤੇਜਿੰਦਰ ਸਿੰਘ ਭਾਗੋਮਾਜਰਾ, ਸ੍ਰ. ਜਸਵਿੰਦਰ ਸ਼ਰਮਾ, ਸ੍ਰੀ ਮੋਹਿੰਦਰ ਸਿੰਘ, ਸ੍ਰੀ ਚੂਨੀ ਲਾਲ, ਸ੍ਰੀ ਜੋਗਿੰਦਰ ਪਾਲ ਤੋਕੀ, ਸ੍ਰੀ ਵਿਕਟਰ ਸਿੰਘ ਅਤੇ ਹੋਰ ਵਸਨੀਕ ਹਾਜਿਰ ਸਨ|

Leave a Reply

Your email address will not be published. Required fields are marked *