ਫੇਜ਼ 11 ਦੇ ਚੌਂਕ ਵਿੱਚ ਟ੍ਰੈਫਿਕ ਲਾਈਟਾਂ ਅਤੇ ਪੇਵਰ ਲਾਉਣ ਦੇ ਕੰਮ ਦਾ ਉਦਘਾਟਨ ਰਿਸ਼ਵ ਜੈਨ ਨੇ ਕੀਤਾ

ਐਸ J ੇ ਐਸ ਨਗਰ, 9 ਅਗਸਤ (ਸ.ਬ.) ਸਥਾਨਕ ਫੇਜ਼ 11 ਦੇ ਚਂੌਕ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵਲੋਂ ਟ੍ਰੈਫਿਕ ਲਾਈਟਾਂ ਅਤੇ ਫੇਜ਼ 11 ਦੇ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੇਵਰ ਬਲਾਕ ਲਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਸ੍ਰੀ ਰਿਸ਼ਵ ਜੈਨ ਨੇ ਦੱਸਿਆ ਕਿ ਇਹਨਾਂ ਲਾਈਟਾਂ ਉਪਰ ਦਸ ਲੱਖ ਦਾ ਖਰਚਾ ਆਵੇਗਾ| ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਤੇ ਫੇਜ਼ 11 ਦੇ ਮੰਦਰ ਸਾਹਮਣੇ ਪੇਵਰ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ| ਇਸ ਮੰਦਰ ਦੇ ਆਸ ਪਾਸ ਪੇਵਰ ਬਲਾਕ ਲਾਉਣ ਦਾ 15 ਲੱਖ ਦਾ ਖਰਚਾ ਆਵੇਗਾ, ਜਦੋਂਕਿ ਗੁਰਦੁਆਰਾ ਸਾਹਿਬ ਨੇੜੇ ਪੇਵਰ ਬਲਾਕ ਲਾਉਣ ਦਾ 7 ਲੱਖ ਦੇ ਨੇੜੇ ਖਰਚਾ ਆਵੇਗਾ|
ਉਹਨਾਂ ਦਸਿਆ ਕਿ ਚਂੌਕ ਵਿੱਚ ਲਾਈਟਾਂ ਲਾਉਣ ਨਾਲ ਹਾਦਸਿਆਂ ਦਾ ਖਤਰਾ ਘਟ ਜਾਵੇਗਾ| ਟ੍ਰੈਫਿਕ ਲਾਈਟਾਂ ਕਾਰਨ ਟ੍ਰੈਫਿਕ ਵੀ ਕੰਟਰੋਲ ਹੋਵੇਗਾ| ਇਸ ਮੌਕੇ ਕਂੌਸਲਰ ਜਸਬੀਰ ਸਿੰਘ ਨੇ ਦੱਸਿਆ ਕਿ ਵਾਰਡ ਦੇ ਵਿਕਾਸ ਕੰਮਾਂ ਵਿੱਚ ਹੋਰ ਵੀ ਤੇਜੀ ਲਿਆਂਦੀ ਜਾਵੇਗੀ ਤਾਂ ਕਿ ਇਹਨਾਂ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ| ਇਸ ਮੌਕੇ ਪ੍ਰਮੋਦ ਮਿਸ਼ਰਾ ਪ੍ਰਧਾਨ ਮੰਦਰ ਕਮੇਟੀ ਫੇਜ਼ 11, ਸ. ਸੋਹਣ ਸਿੰਘ ਪ੍ਰਧਾਨ ਗੁਰਦੁਆਰ ਕਮੇਟੀ ਫੇਜ਼ 11, ਰਾਜ ਕੁਮਾਰ ਪ੍ਰਧਾਨ ਸਰਵਹਿਤ ਕਲਿਆਣ ਕਮੇਟੀ, ਸ਼ੋਅਰੂਮ ਮਾਰਕੀਟ ਪ੍ਰਧਾਨ ਮਨੀਸ਼ ਕੁਮਾਰ, ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ, ਕੁਲਵੰਤ ਸਿੰਘ ਕਲੇਰ ਅਤੇ ਹੋਰ ਪੰਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *