ਫੇਜ਼ 11 ਦੇ ਨੇਬਰਹੁਡ ਪਾਰਕ ਵਿੱਚ ਕ੍ਰਿਕਟ, ਫੁੱਟਬਾਲ ਅਤੇ ਬਾਲੀਵਾਲ ਖੇਡਣ ਤੇ ਪਾਬੰਦੀ ਲਗਾਉਣ ਦੀ ਮੰਗ

ਐਸ ਏ ਐਸ ਨਗਰ, 8 ਦਸੰਬਰ (ਸ.ਬ.) ਨਗਰ ਨਿਗਮ ਦੇ ਕੌਂਸਲਰ ਸ੍ਰ. ਅਮਰੀਕ ਸਿੰਘ ਤਹਿਸੀਲਦਾਰ (ਰਿਟਾ) ਨੇ ਫੇਜ਼ 11 ਦੇ ਮੁੱਖ ਥਾਣਾ ਅਫਸਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 11 ਦੇ ਨੇਬਰਹੁਡ ਪਾਰਕ ਵਿੱਚ ਕ੍ਰਿਕਟ, ਫੁੱਟਬਾਲ ਅਤੇ ਬਾਲੀਵਾਲ ਖੇਡਣ ਵਾਲੇ ਲੜਕਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ|
ਆਪਣੇ ਪੱਤਰ ਵਿੱਚ ਸ੍ਰ ਅਮਰੀਕ ਸਿੰਘ ਤਹਿਸੀਲਦਾਰ ਨੇ ਲਿਖਿਆ ਹੈ ਕਿ ਇਹ ਪਾਰਕ ਲੋਕਾਂ ਦੇ ਸੈਰ ਕਰਨ ਅਤੇ ਬੱਚਿਆਂ ਦੇ ਖੇਡਣ ਲਈ ਬਣਿਆ ਹੈ| ਪਰੰਤੂ ਇਸ ਪਾਰਕ ਵਿੱਚ ਵੱਡੀ ਉਮਰ ਦੇ ਲੜਕੇ ਆਏ ਦਿਨ ਕ੍ਰਿਕਟ, ਫੁਟਬਾਲ ਅਤੇ ਵਾਲੀਵਾਲ ਖੇਡਦੇ ਹਨ| ਇਨ੍ਹਾਂ ਦੀਆਂ ਤੇਜ ਰਫਤਾਰ ਗੇਂਦਾਂ ਅਕਸਰ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਅਤੇ ਪਾਰਕ ਵਿੱਚ ਬੈਠੇ ਲੋਕਾਂ ਦੇ ਵਜਦੀਆਂ ਹਨ, ਜਿਸ ਕਾਰਨ ਕਈ ਲੋਕਾਂ ਦੇ ਸੱਟਾਂ ਵੀ ਲੱਗ ਚੁੱਕੀਆਂ ਹਨ|
ਉਹਨਾਂ ਲਿਖਿਆ ਹੈ ਕਿ ਪਾਰਕ ਵਿੱਚ ਸੈਰ ਕਰਨ ਵਾਲੇ ਬਜੁਰਗਾਂ ਨੇ ਕਈ ਵਾਰ ਇਹਨਾਂ ਲੜਕਿਆਂ ਨੂੰ ਇਸ ਪਾਰਕ ਵਿੱਚ ਕ੍ਰਿਕਟ, ਬਾਲੀਵਾਲ ਅਤੇ ਫੁਟਬਾਲ ਖੇਡਣ ਤੋਂ ਰੋਕਿਆ ਹੈ ਪਰ ਇਹ ਲੜਕੇ ਇਹ ਖੇਡਾਂ ਖੇਡਣ ਤੋਂ ਹਟਦੇ ਨਹੀਂ| ਇਹਨਾਂ ਲੜਕਿਆਂ ਦੀ ਗਂੇਦਾਂ ਨਾਲ ਪਾਰਕ ਦੀਆਂ ਲਾਈਟਾਂ ਵੀ ਟੁੱਟ ਰਹੀਆਂ ਹਨ| ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਲੜਕਿਆਂ ਨੂੰ ਇਸ ਪਾਰਕ ਵਿੱਚ ਕ੍ਰਿਕਟ, ਬਾਲੀਬਾਲ ਅਤੇ ਫੁਟਬਾਲ ਖੇਡ ਣ ਤੋਂ ਰੋਕਣ ਲਈ ਇਸ ਪਾਰਕ ਵਿੱਚ ਸਵੇਰੇ ਸ਼ਾਮ ਪੁਲੀਸ ਕਰਮਚਾਰੀ ਨਿਯੁਕਤ ਕੀਤੇ ਜਾਣ|

Leave a Reply

Your email address will not be published. Required fields are marked *