ਫੇਜ਼ 11 ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ : ਰਿਸ਼ਵ ਜੈਨ

ਐਸ ਏ ਐਸ ਨਗਰ, 7 ਅਪ੍ਰੈਲ (ਸ.ਬ.) ਸਥਾਨਕ ਫੇਜ਼ 11 ਵਿੱਚ ਵਿਕਾਸ ਕੰਮ ਹੋਰ ਵੀ ਤੇਜ ਕੀਤੇ ਜਾਣਗੇ ਅਤੇ ਇਸ ਇਲਾਕੇ ਨੂੰਹੋਰ ਖੂਬਸੂਰਤ ਬਣਾਇਆ ਜਾਵੇਗਾ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਫੇਜ਼ 11 ਵਿਖੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਕੀਤਾ| ਇਸ ਮੌਕੇ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਇਸ ਕੰਮ ਉਪਰ 10.50 ਲੱਖ ਰੁਪਏ ਦਾ ਖਰਚਾ ਆਵੇਗਾ| ਉਹਨਾਂ ਕਿਹਾ ਕਿ ਫੇਜ਼ 11 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਲਈ ਉਹਨਾਂ ਦੇ ਘਰ ਦੇ ਦਰਵਾਜੇ ਹਮੇਸ਼ਾ ਲਈ ਹੀ ਖੁਲ੍ਹੇ ਹਨ ਅਤੇ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਲੈ ਕੇ ਉਹਨਾਂ ਕੋਲ ਆਉਂਦਾ ਹੈ ਤਾਂ ਉਹ ਉਸ ਸਮੱਸਿਆ ਦੇ ਹਲ ਲਈ ਤੁਰੰਤ ਯਤਨ ਕਰਦੇ ਹਨ|
ਇਸ ਮੌਕੇ ਫੇਜ 11 ਦੀ ਮਾਰਕੀਟ ਦੇ ਪ੍ਰਧਾਨ ਸੋਹਣ ਲਾਲ, ਰਾਕੇਸ਼ ਗੁਪਤਾ, ਚਮਨ ਲਾਲ, ਸਤਨਾਮ ਸਿੰਘ, ਸੁਨੀਲ ਕੁਮਾਰ, ਰਮੇਸ ਕੁਮਾਰ, ਪਵਨ, ਦਿਲਬਾਗ, ਮਨਜੀਤ ਕੌਰ, ਸੁਨੀਤਾ ਰਾਣੀ, ਰੇਨੂੰ, ਬੰਟੀ ਵੀ ਮੌਜੂਦ ਸਨ|

Leave a Reply

Your email address will not be published. Required fields are marked *