ਫੇਜ਼ 11 ਵਿਖੇ ਟੈਲੀਕਾਮ ਕੰਪਨੀ ਵਲੋਂ ਲਾਪਰਵਾਹੀ ਨਾਲ ਪਾਈਆਂ ਜਾ ਰਹੀਆਂ ਤਾਰਾਂ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਸਥਾਨਕ ਫੇਜ 11 ਵਿਚ ਇੱਕ ਟੈਲੀਕਾਮ ਕੰਪਨੀ (ਕਨੈਕਟ) ਦੇ ਠੇਕੇਦਾਰ ਵਲੋਂ ਲਾਪਰਵਾਹੀ ਕਾਰਨ ਪਾਈਆਂ ਜਾ ਰਹੀਆਂ ਤਾਰਾਂ ਤੋਂ ਇਲਾਕਾ ਵਾਸੀ ਬਹੁਤ ਪ੍ਰੇਸ਼ਾਨ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀ ਮੋਹਿਤ ਨੇ ਦਸਿਆ ਕਿ ਕੁਆਟਰ ਨੰਬਰ 1419 ਤੋਂ 1445 ਤੱਕ ਕੂਨੇਕਟ ਕੰਪਨੀ ਵਲੋਂ ਤਾਰਾਂ ਪਾਈਆਂ ਜਾ ਰਹੀਆਂ ਹਨ ਪਰ ਇਹ ਤਾਰਾਂ ਪਾ ਰਹੇ ਮਜਦੂਰਾਂ ਵਲੋਂ ਪੂਰੀ ਅਣਗਹਿਲੀ ਨਾਲ ਕੰਮ ਕੀਤਾ ਜਾ ਰਿਹਾ ਹੈ ਸਾਰੇ ਇਲਾਕੇ ਵਿਚ ਹੀ ਤਾਰਾਂ ਦੇ ਗੁੱਛੇ ਜਿਹੇ ਬਣਾ ਦਿਤੇ ਹਨ| ਇਸ ਤੋਂ ਇਲਾਵਾ ਤਾਰਾਂ ਉਥੇ ਖੜੀਆਂ ਕਾਰਾਂ ਉਪਰ ਦੀ ਵੀ ਸੁੱਟ ਦਿਤੀਆਂ ਜਾਂਦੀਆਂ ਹਨ, ਜਿਸ ਕਾਰਨ ਕਾਰਾਂ ਉਪਰ ਝਰੀਟਾਂ ਪੈ ਜਾਂਦੀਆਂ ਹਨ| ਉਹਨਾਂ ਕਿਹਾ ਕਿ ਉਹਨਾਂ ਦੀ ਖੁਦ ਦੀ ਕਾਰ ਵੀ ਇਸ ਕਾਰਨ ਨੁਕਸਾਨੀ ਗਈ ਹੈ| ਇਸ ਤੋਂ ਇਲਾਵਾ ਮਜਦੂਰ ਇਕ ਲੱਕੜ ਦੀ ਪੌੜੀ ਲੈ ਕੇ ਬਿਜਲੀ ਦੇ ਖੰਭਿਆਂ ਉਪਰ ਹੀ ਤਾਰਾਂ ਨੂੰ ਟੰਗ ਰਹੇ ਹਨ| ਉਹਨਾਂ ਕਿਹਾ ਕਿ ਜਦੋਂ ਕੰਮ ਕਰ ਰਹੇ ਮਜਦੂਰ ਤਾਰਾਂ ਪਾਉਣ ਦੀ ਮਨਜੂਰੀ ਹੋਣ ਜਾਂ ਨਾ ਹੋਣ ਅਤੇ ਕੰਮ ਕਰਵਾ ਰਹੇ ਠੇਕੇਦਾਰ ਬਾਰੇ ਵੀ ਕੁੱਝ ਨਹੀਂ ਦੱਸਦੇ, ਹਰ ਗੱਲ ਉਪਰ ਹੀ ਹਮਕੋ ਨਹੀਂ ਪਤਾ ਬਾਬੂ ਜੀ ਕਹਿ ਦਿੰਦੇ ਹਨ|

Leave a Reply

Your email address will not be published. Required fields are marked *