ਫੇਜ਼-11 ਵਿੱਚੋਂ ਮੰਦ ਬੁੱਧੀ ਬੱਚਾ ਮਿਲਿਆ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਫੇਜ਼-11 ਦੀ ਪੁਲੀਸ ਨੂੰ ਫੇਜ਼-11 ਦੀ ਮੁੱਖ ਸੜਕ ਤੋਂ ਬੀਤੀ ਰਾਤ ਇੱਕ ਮੰਦ ਬੁੱਧੀ ਬੱਚਾ ਮਿਲਿਆ ਹੈ ਜੋ ਕਿ ਬਹੁਤ ਘੱਟ ਬੋਲਦਾ ਹੈ|
ਫੇਜ਼-11 ਦੇ ਐਡੀਸ਼ਨਲ ਐਸ ਐਚ ਓ  ਨਰਿੰਦਰ ਸੂਦ ਨੇ ਦੱਸਿਆ ਕਿ  ਇਹ ਆਪਣੇ ਘਰ ਦਾ ਪਤਾ ਪੁੱਛਣ ਤੇ ਸਿਰਫ ਚੰਡੀਗੜ੍ਹ ਦਸਦਾ ਹੈ| ਇਸਨੇ ਹਰੇ-ਪੀਲੇ ਰੰਗ ਦੀ ਟੀ ਸ਼ਰਟ ਅਤੇ ਨਿਕਰ ਪਾਈ ਹੋਈ ਹੈ| ਇਸਦੀ ਉਮਰ 10-11 ਸਾਲ ਹੈ|

Leave a Reply

Your email address will not be published. Required fields are marked *