ਫੇਜ਼-11 ਵਿੱਚ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 6 ਜੁਲਾਈ (ਸ.ਬ.) ਸਥਾਨਕ ਫੇਜ਼-11 ਵਿੱਚ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਅੱਜ ਸ਼ੁਰੂ ਕਰ ਦਿਤਾ ਗਿਆ| ਇਸ ਕੰਮ ਦੀ ਸ਼ੁਰੂਆਤ ਪਰਮਾਤਮਾ ਅੱਗੇ ਅਰਦਾਸ ਕਰਕੇ ਕੀਤੀ ਗਈ|
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਗਲਬਾਤ ਕਰਦਿਆਂ ਦਸਿਆ ਕਿ ਟਿਊਬਵੈਲ ਨੂੰ ਲਗਾਉਣ ਉਪਰ 30 ਲੱਖ ਦੀ ਲਾਗਤ ਆਵੇਗੀ ਅਤੇ ਇਹ ਇਕ ਮਹੀਨੇ ਵਿਚ ਤਿਆਰ ਹੋ ਜਾਵੇਗੀ| ਉਹਨਾਂ ਕਿਹਾ ਕਿ ਇਸ ਟਿਊਬਵੈਲ ਦੇ ਲੱਗਣ  ਨਾਲ ਇਸ ਇਲਾਕੇ ਵਿਚ ਪਾਣੀ ਦੀ ਸਮੱਸਿਆ ਹਲ ਹੋ ਜਾਵੇਗੀ|
ਉਹਨਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਇਸ ਇਲਾਕੇ ਵਿਚ ਪਾਣੀ ਘੱਟ ਆਉਂਦਾ ਹੈ ਤੇ ਪਾਣੀ ਦਾ ਪ੍ਰੈਸ਼ਰ ਵੀ ਘੱਟ ਹੁੰਦਾ ਹੈ| ਹੁਣ ਨਵਾਂ ਟਿਊਬਵੈਲ ਲੱਗਣ ਨਾਲ ਇਹ ਸਮੱਸਿਆ ਹਲ ਹੋ ਜਾਵੇਗੀ|
ਇਸ ਮੌਕੇ ਐਮ ਸੀ ਜਸਬੀਰ ਸਿੰਘ ਮਣਕੂ, ਵਾਰਡ ਵਾਸੀ ਚਮਨ ਲਾਲ, ਰਘੁਵੰਸ਼, ਰਾਧੇ, ਕੁਲਦੀਪ ਸਿੰਘ, ਬਾਬੂ ਚੰਦ, ਕੁਲਦੀਪ ਕੌਰ, ਪਰਮਜੀਤ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *