ਫੇਜ਼-2 ਦਾ ਸਰਕਾਰੀ ਸਕੂਲ ਬਣਿਆ ਸਮਾਰਟ

ਫੇਜ਼-2 ਦਾ ਸਰਕਾਰੀ ਸਕੂਲ ਬਣਿਆ ਸਮਾਰਟ
ਕਲਾਸ ਵਿੱਚ ਲੱਗਿਆ ਕੰਪਿਊਟਰ ਅਤੇ ਪ੍ਰੋਜੈਕਟਰ

ਐਸ ਏ ਐਸ ਨਗਰ, 12 ਸਤੰਬਰ (ਸ.ਬ.) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-2 ਵਿਖੇ ਡਾਟਾਵਿੰਡ ਕੰਪਨੀ ਵੱਲੋਂ ਸਮਾਰਟ ਕਲਾਸ ਰੂਮ ਦੀ ਸਥਾਪਨਾ ਲਈ ਇੱਕ ਪ੍ਰੋਜੈਕਟਰ ਸਪੀਕਰ ਅਤੇ ਲੈਪਟਾਪ ਦਿੱਤਾ ਗਿਆ| ਇਹ ਸਾਰਾ ਸੈਟ ਕਰਨਲ ਸ. ਜਗਜੀਤ ਸਿੰਘ ਅਨਤਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਜੀਤ ਕੌਰ ਅਨਤਾਲ ਵੱਲੋਂ ਆਪਣੇ ਸਵਰਗਵਾਸੀ ਪੁੱਤਰ ਦੀ ਯਾਦ ਵਿੱਚ ਡਾਟਾਵਿੰਡ ਕੰਪਨੀ ਦੇ ਤੇ ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਸਕੂਲ ਨੂੰ ਭੇਟ ਕੀਤਾ ਗਿਆ ਹੈ|
ਇਸ ਮੌਕੇ ਸਕੂਲ ਕਮੇਟੀ ਦੀ ਚੇਅਰਮੈਨ ਅਤੇ ਮੌਜੂਦਾ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਅਤੇ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਆਪਣਾ ਪਾਠਕ੍ਰਮ ਸੋਖੇ ਤਰੀਕੇ ਨਾਲ ਅਤੇ ਦਿਲਚਸਪ ਤਰੀਕੇ ਨਾਲ ਸਿੱਖਣ ਵਿੱਚ ਮੱਦਦ ਮਿਲੇਗੀ ਅਤੇ ਬੱਚੇ ਸਮੇਂ ਦੇ ਹਾਣੀ ਬਣ ਸਕਣਗੇ| ਉਹਨਾਂ ਕਿਹਾ ਕਿ ਕਰਨਲ ਸ. ਜਗਜੀਤ ਸਿੰਘ ਅਨਤਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਜੀਤ ਕੌਰ ਅਨਤਾਲ ਵਾਂਗ ਹੋਰ ਵਿਅਕਤੀਆਂ ਨੂੰ ਵੀ ਅੱਗੇ ਆ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ| ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਦੇ ਜਿਲ੍ਹਾ ਕੋਆਰਡੀਨੇਟਰ ਹਰਪਾਲ ਸਿੰਘ, ਬਲਾਕ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ, ਸੀ.ਐਮ.ਟੀ. ਦੀਪਿਕਾ ਛਿੱਬਰ, ਸਕੂਲ ਦੇ ਸੈਂਟਰ ਹੈੱਡ ਅਧਿਆਪਕ ਸ਼੍ਰੀਮਤੀ ਰੇਨੂੰ ਤਿਵਾੜੀ, ਸਮੂਹ ਸਟਾਫ ਅਤੇ ਹੋਰ ਪੱਤਵੰਤੇ ਸੱਜਣ ਹਾਜ਼ਰ ਸਨ|

Leave a Reply

Your email address will not be published. Required fields are marked *